ਕਸ਼ਮੀਰ: ਸਰਹੱਦੀ ਜ਼ਿਲ੍ਹਿਆਂ ਦੇ ਲੱਖ ਤੋਂ ਵੱਧ ਲੋਕਾਂ ਨੇ ਘਰ-ਬਾਰ ਛੱਡਿਆ
05:47 AM May 11, 2025 IST
ਸ੍ਰੀਨਗਰ, 10 ਮਈ
ਪਾਕਿਸਤਾਨ ਵੱਲੋਂ ਲਗਾਤਾਰ ਚਾਰ ਦਿਨ ਕੀਤੀ ਗਈ ਗੋਲੀਬਾਰੀ ਦੇ ਮੱਦੇਨਜ਼ਰ ਕੰਟਰੋਲ ਰੇਖਾ (ਐੱਲਓਸੀ) ਨੇੜੇ ਸਥਿਤ ਕਸ਼ਮੀਰ ਦੇ ਤਿੰਨ ਜ਼ਿਲ੍ਹਿਆਂ ਵਿਚਲੇ ਪਿੰਡਾਂ ਦੇ ਵਸਨੀਕ ਆਪੋ-ਆਪਣੇ ਘਰ ਛੱਡ ਕੇ ਜਾ ਰਹੇ ਹਨ। ਬਾਰਾਮੂਲਾ, ਬਾਂਦੀਪੋਰਾ ਅਤੇ ਕੁਪਵਾੜਾ ਜ਼ਿਲ੍ਹਿਆਂ ਵਿੱਚ ਕੰਟਰੋਲ ਰੇਖਾ ਦੇ ਨਾਲ ਰਹਿਣ ਵਾਲੇ ਲਗਪਗ 1.1 ਲੱਖ ਲੋਕ ਸੁਰੱਖਿਅਤ ਥਾਵਾਂ ’ਤੇ ਚਲੇ ਗਏ ਹਨ। ਇੱਕ ਸਰਹੱਦੀ ਪਿੰਡ ਦੇ ਵਸਨੀਕ ਇਰਸ਼ਾਦ ਅਹਿਮਦ ਖਵਾਜਾ ਨੇ ਕਿਹਾ, ‘ਜਿੱਥੇ ਤੁਸੀਂ ਆਪਣੀ ਸਾਰੀ ਜ਼ਿੰਦਗੀ ਬਿਤਾਈ ਹੋਵੇ, ਉਸ ਨੂੰ ਛੱਡਣਾ ਸੌਖਾ ਨਹੀਂ ਹੈ। ਜੇ ਮੇਰੀ ਅਤੇ ਮੇਰੇ ਪਰਿਵਾਰ ਦੀ ਜਾਨ ਨੂੰ ਇੰਨਾ ਜ਼ਿਆਦਾ ਖ਼ਤਰਾ ਨਾ ਹੁੰਦਾ ਤਾਂ ਮੈਂ ਆਪਣਾ ਘਰ ਨਾ ਛੱਡਦਾ।’ ਇਸੇ ਤਰ੍ਹਾਂ ਬਾਰਾਮੂਲਾ ਦੇ ਉੜੀ ਖੇਤਰ ਦੇ ਬੋਨਿਆਰ ਦੇ ਵਸਨੀਕ ਮੁਬੀਨ ਅਹਿਮਦ ਨੇ ਕਿਹਾ, ‘ਅਸੀਂ ’90ਵਿਆਂ ਤੋਂ ਸਰਹੱਦ ਪਾਰ ਤੋਂ ਗੋਲੀਬਾਰੀ ਦੇਖ ਰਹੇ ਹਾਂ ਪਰ ਇਨ੍ਹੀਂ ਦਿਨੀਂ ਗੋਲੇ ਉਨ੍ਹਾਂ ਥਾਵਾਂ ’ਤੇ ਡਿੱਗ ਰਹੇ ਹਨ, ਜਿਨ੍ਹਾਂ ਨੂੰ ਪਹਿਲਾਂ ਸੁਰੱਖਿਅਤ ਮੰਨਿਆ ਜਾਂਦਾ ਸੀ।’ -ਪੀਟੀਆਈ
Advertisement
Advertisement