ਕਲਪਨਾ ਚਾਵਲਾ ਪੋਲੀਟੈਕਨਿਕ ਕਾਲਜ ਵਿੱਚ ਪੌਦੇ ਲਾਏ
05:46 AM Jul 04, 2025 IST
ਅੰਬਾਲਾ: ਕਲਪਨਾ ਚਾਵਲਾ ਸਰਕਾਰੀ ਪੋਲੀਟੈਕਨਿਕ ਕਾਲਜ ਸਿਵਲ ਲਾਇਨਜ਼, ਅੰਬਾਲਾ ਸ਼ਹਿਰ ਵਿੱਚ ਆਈਓਸੀਐੱਲ ਅਤੇ ਸੈਂਬਰ ਸੁਸਾਇਟੀ ਵੱਲੋਂ ਸਾਂਝੀ ਮਿਹਨਤ ਨਾਲ ਵਾਤਾਵਰਨ ਸਾਂਭ ਸੰਭਾਲ ਲਈ ਪੌਦੇ ਲਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਪ੍ਰਿੰਸੀਪਲ ਮੁਨੀਸ਼ ਗੁਪਤਾ ਅਤੇ ਸੈਂਬਰ ਸੁਸਾਇਟੀ ਦੇ ਪ੍ਰਧਾਨ ਅਸ਼ੋਕ ਕੱਕੜ ਦੀ ਅਗਵਾਈ ਹੇਠ ਲਗਭਗ 100 ਆਯੁਰਵੈਦਿਕ ਅਤੇ ਫਲਦਾਰ ਬੂਟੇ ਲਗਾਏ ਗਏ।
ਸੈਂਬਰ ਸੁਸਾਇਟੀ ਦੇ ਸੰਸਥਾਪਕ ਡਾ. ਕੇ.ਆਰ. ਭਾਰਦਵਾਜ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਬਚਾਅ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ।
ਪ੍ਰਿੰਸੀਪਲ ਮੁਨੀਸ਼ ਗੁਪਤਾ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਕ-ਇਕ ਪੌਦਾ ਗੋਦ ਲੈਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਵਿਭਾਗ ਅਧੀਨ ਨੀਰਜ, ਬਾਬੂ ਰਾਮ, ਸ੍ਰੀਮਤੀ ਕ੍ਰਿਸ਼ਨਾ, ਵੀਨਾ, ਮੋਨਿਕਾ ਤੇ ਉਸ਼ਾ ਮੌਜੂਦ ਸਨ। ਸਮਾਰੋਹ ਦਾ ਸੰਚਾਲਨ ਡਾ. ਅਸ਼ਵਨੀ ਭਾਰਦਵਾਜ ਨੇ ਕੀਤਾ। -ਪੱਤਰ ਪ੍ਰੇਰਕ
Advertisement
Advertisement
Advertisement