ਕਲਕੀ ਧਾਮ ਪੁੱਜੀ ਅਦਾਕਾਰਾ ਮਮਤਾ ਕੁਲਕਰਨੀ
04:27 AM Jun 02, 2025 IST
ਯੂਪੀ (ਸੰਭਲ): ਬੌਲੀਵੁੱਡ ਅਦਾਕਾਰਾ ਮਮਤਾ ਕੁਲਕਰਨੀ ਅੱਜ ਸੰਭਲ ਦੇ ਕਲਕੀ ਧਾਮ ਪੁੱਜੀ। ਇੱਥੇ ਪੁਜਾਰੀਆਂ ਨੇ ਮੰਤਰ ਉਚਾਰਨ ਕਰਦਿਆਂ ਉਨ੍ਹਾਂ ਦਾ ਸੁਆਗਤ ਕੀਤਾ। ਜਾਣਕਾਰੀ ਮੁਤਾਬਕ ਅਦਾਕਾਰਾ ਸਵੇਰੇ 11 ਵਜੇ ਦਿੱਲੀ ਤੋਂ ਲਗਪਗ ਡੇਢ ਕਰੋੜ ਰੁਪਏ ਦੀ ਕਾਰ ’ਚ ਇੱਥੇ ਪੁੱਜੀ। ਇੱਥੇ ਪੁਜਾਰੀਆਂ ਨੇ ਉਨ੍ਹਾਂ ਨੂੰ ਪੀਲੇ ਰੰਗ ਦਾ ਪਟਕਾ ਪਹਿਨਾਇਆ ਤੇ ਉਨ੍ਹਾਂ ’ਤੇ ਫੁੱਲ ਵਰਸਾਏ। ਇਸ ਮਗਰੋਂ ਮਮਤਾ ਕੁਲਕਰਨੀ ਨੇ ਕਲਕੀ ਧਾਮ ਵਿੱਚ ਮੁੱਖ ਜਜਮਾਨ ਵਜੋਂ ਸ਼ਿਲਾ ਪੂਜਨ ਕੀਤਾ। ਇਸ ਦੌਰਾਨ ਉਨ੍ਹਾਂ ਖ਼ੁਦ ਵੀ ਮੰਤਰ ਪੜ੍ਹੇ। ਉਨ੍ਹਾਂ ਗਲ ’ਚ ਰੁਦਰਾਕਸ਼ ਦੀਆਂ ਕਈ ਮਾਲਾਵਾਂ ਪਹਿਨੀਆਂ ਹੋਈਆਂ ਸਨ। ਸੰਭਲ ਵਿੱਚ ਲਗਪਗ ਛੇ ਘੰਟੇ ਰੁਕਣ ਮਗਰੋਂ ਉਹ ਸ਼ਾਮ 4.55 ਵਜੇ ਵਾਪਸ ਰਵਾਨਾ ਹੋ ਗਈ। ਉਨ੍ਹਾਂ ਕਲਕੀ ਧਾਮ ਦੇ ਮੁਖੀ ਆਚਾਰਿਆ ਪ੍ਰਮੋਦ ਕ੍ਰਿਸ਼ਨਮ ਨਾਲ ਵੀ ਗੱਲਬਾਤ ਕੀਤੀ। -ਏਜੰਸੀ
Advertisement
Advertisement