ਕਰੰਟ ਲੱਗਣ ਕਾਰਨ ਦੋ ਮੱਝਾਂ ਦੀ ਮੌਤ
05:15 AM May 26, 2025 IST
ਪੱਤਰ ਪ੍ਰੇਰਕ
ਤਰਨ ਤਾਰਨ, 25 ਮਈ
ਇਲਾਕੇ ਦੇ ਪਿੰਡ ਸੇਰੋਂ ਦੇ ਪਸ਼ੂ ਪਾਲਕ ਦੀਆਂ ਦੋ ਲਵੇਰੀਆਂ ਮੱਝਾਂ ਦੀ ਅੱਜ ਕਰੰਟ ਲੱਗਣ ਕਾਰਨ ਮੌਤ ਹੋ ਗਈ| ਹਾਦਸੇ ਦੇ ਪੀੜਤ ਪਸ਼ੂ ਪਾਲਕ ਜੈਮਲ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀਆਂ ਮੱਝਾਂ ਦਰੱਖਤ ਨਾਲ ਬੰਨ੍ਹੀਆਂ ਸਨ ਕਿ ਮੀਂਹ ਦੌਰਾਨ ਦਰੱਖਤ ਵਿੱਚ ਕਰੰਟ ਆ ਗਿਆ ਨਾਲ ਉਸ ਦੀਆਂ ਮੱਝਾਂ ਦੀ ਮੌਤ ਹੋ ਗਈ| ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਬਲਜਿੰਦਰ ਸਿੰਘ ਨੇ ਇਸ ਲਈ ਪਾਵਰਕੌਮ ਨੂੰ ਕਸੂਰਵਾਰ ਆਖਦਿਆਂ ਪਸ਼ੂ ਪਾਲਕ ਲਈ ਉਚਿੱਤ ਮੁਆਵਜ਼ੇ ਦੀ ਮੰਗ ਕੀਤੀ ਹੈ| ਇਸ ਸਬੰਧੀ ਪਾਵਰਕੌਮ ਦੇ ਸਥਾਨਕ ਦਿਹਾਤੀ ਮੰਡਲ ਦੇ ਸੀਨੀਅਰ ਕਾਰਜਕਾਰੀ ਇੰਜਨੀਅਰ (ਐਕਸੀਅਨ) ਗਗਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਕੋਈ ਜਾਣਕਾਰੀ ਨਹੀਂ ਹੈ|
Advertisement
Advertisement
Advertisement