ਕਰੰਟ ਲੱਗਣ ਕਾਰਨ ਔਰਤ ਦੀ ਮੌਤ
05:32 AM Jun 30, 2025 IST
ਪੱਤਰ ਪ੍ਰੇਰਕ
ਫਰੀਦਾਬਾਦ, 29 ਜੂਨ
ਬੀਤੀ ਸ਼ਾਮ ਪਏ ਮੀਂਹ ਮਗਰੋਂ ਸੜਕਾਂ ’ਤੇ ਪਾਣੀ ਭਰ ਗਿਆ। ਇਸੇ ਦੌਰਾਨ ਸੜਕ ’ਤੇ ਭਰੇ ਪਾਣੀ ਵਿੱਚ ਕਰੰਟ ਆਉਦ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਅਤੇ ਇੱਕ ਜ਼ਖ਼ਮੀ ਹੋ ਗਈ। ਬੀਤੀ ਦੇਰ ਸ਼ਾਮ ਸੰਜੇ ਕਲੋਨੀ ਲੇਨ ਨੰਬਰ 12 ਨੇੜੇ ਸਕੂਟੀ ਦੇ ਦੋ ਔਰਤਾਂ ਤ੍ਰਿਸ਼ਨਾ ਵਿਸ਼ਵਾਸ ਅਤੇ ਕੌਕਣ ਰਾਏ ਜਾ ਰਹੀਆਂ ਸਨ ਅਤੇ ਉਨ੍ਹਾਂ ਨੂੰ ਇਸੇ ਦੌਰਾਨ ਕਰੰਟ ਲੱਗ ਗਿਆ। ਤ੍ਰਿਸ਼ਨਾ ਵਿਸ਼ਵਾਸ ਦੀ ਮੌਤ ਹੋ ਗਈ ਜਦੋਂ ਕਿ ਕੌਂਕਣ ਰਾਏ ਨੂੰ ਕਰੰਟ ਦਾ ਝਟਕਾ ਲੱਗਿਆ। ਉਸ ਦਾ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਉਹ ਖਤਰੇ ਤੋਂ ਬਾਹਰ ਹੈ। ਇਲਾਕਾ ਵਾਸੀਆਂ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਬਿਜਲੀ ਵਿਭਾਗ ’ਤੇ ਲਾਪ੍ਰਵਾਹੀ ਦਾ ਕਥਿਤ ਦੋਸ਼ ਲਾਇਆ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਪਹਿਲਾਂ ਵੀ ਵਾਪਰ ਚੁੱਕੀਆਂ ਹਨ ਪਰ ਬਿਜਲੀ ਵਿਭਾਗ ਨੀਂਦ ਤੋਂ ਨਹੀਂ ਜਾਗਿਆ।
Advertisement
Advertisement