ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਰੋੜਾਂ ਦੇ ਗਬਨ ਮਾਮਲੇ ’ਚ ਤਿੰਨ ਮੁਲਜ਼ਮ ਗ੍ਰਿਫ਼ਤਾਰ

05:27 AM May 03, 2025 IST
featuredImage featuredImage

ਗੁਰਬਖਸ਼ਪੁਰੀ
ਤਰਨ ਤਾਰਨ, 2 ਮਈ
ਵਿਜੀਲੈਂਸ ਬਿਊਰੋ ਨੇ ਪਿਛਲੀ ਕਾਂਗਰਸ ਸਰਕਾਰ ਵੇਲੇ ਨਗਰ ਕੌਂਸਲ ਤਰਨ ਤਾਰਨ ’ਚ ਕਰੋੜਾਂ ਰੁਪਏ ਗਬਨ ਕਰਨ ਦੇ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਵੱਲੋਂ ਕੀਤੀ ਜਾਂਚ ਉਪਰੰਤ ਵਿਭਾਗ ਦੀ ਅੰਮ੍ਰਿਤਸਰ ਰੇਂਜ ਦੇ ਥਾਣੇ ’ਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤੇ ਬੀਐੱਨਐੱਸ ਦੀਆਂ ਧਾਰਾਵਾਂ ਅਧੀਨ ਅੱਜ ਦਰਜ ਕੀਤੇ ਕੇਸ ਤਹਿਤ ਨਗਰ ਕੌਂਸਲ ਦੀ ਤਤਕਾਲੀ ਕਾਰਜਸਾਧਕ ਅਧਿਕਾਰੀ ਸ਼ਰਨਜੀਤ ਕੌਰ, ਕਲਰਕ ਨਰਿੰਦਰ ਕੁਮਾਰ ਤੇ ਇਕ ਪ੍ਰਾਈਵੇਟ ਫਰਮ ਦੇ ਮਾਲਕ ਰਾਜੀਵ ਗੁਪਤਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਸ਼ਨਿਚਰਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ|
ਵਿਜੀਲੈਂਸ ਬਿਊਰੋ ਦੇ ਬੁਲਾਰੇ ਮੁਤਾਬਕ ਗਬਨ ਮਾਮਲੇ ਦੀ ਜਾਂਚ ’ਚ ਸ਼ਰਨਜੀਤ ਕੌਰ ਕਾਰਜਕਾਰੀ ਅਧਿਕਾਰੀ (ਹੁਣ ਮੁਅੱਤਲ), ਨਗਰ ਕੌਂਸਲ ਦਾ ਕਲਰਕ ਨਰਿੰਦਰ ਕੁਮਾਰ, ਸਾਬਕਾ ਵਿਧਾਇਕ ਮਰਹੂਮ ਧਰਮਵੀਰ ਅਗਨੀਹੋਤਰੀ ਦਾ ਪੁੱਤਰ ਸੰਦੀਪ ਕੁਮਾਰ ਅਗਨੀਹੋਤਰੀ ਤੇ ਉਨ੍ਹਾਂ (ਵਿਧਾਇਕ) ਦੀ ਨੂੰਹ ਜੋਤੀ ਸਚਦੇਵਾ ਜੋ ਮੈਸਰਜ਼ ਐੱਮ.ਕੇ. ਪਦਮ ਪੈਟਰੋਲੀਅਮ ਦੀ ਮਾਲਕ ਹੈ ਤੇ ਨਿਊ ਪਵਨ ਨਗਰ, ਅੰਮ੍ਰਿਤਸਰ ਵਾਸੀ ਰਾਜੀਵ ਗੁਪਤਾ ਜੋ ਮੈਸਰਜ਼ ਸ਼ਾਰਪ ਫੋਕਸ ਵਿਜ਼ਨ ਪ੍ਰਾਈਵੇਟ ਲਿਮਟਿਡ ਤੇ ਮੈਸਰਜ਼ ਐੱਸਆਰ ਐਂਟਰਪ੍ਰਾਈਜ਼ਿਜ਼ ਲਿਮਟਿਡ ਦਾ ਸ਼ੇਅਰਧਾਰਕ ਹੈ, ਮੁਲਜ਼ਮ ਪਾਏ ਗਏ ਹਨ| ਬੁਲਾਰੇ ਨੇ ਦੱਸਿਆ ਕਿ ਚੈਕਿੰਗ ਦੌਰਾਨ ਜਾਅਲੀ ਅਦਾਇਗੀਆਂ ’ਚੋਂ ਕੁਝ ਰਿਕਵਰੀ ਤਾਂ ਹੋ ਗਈ ਸੀ ਪਰ 27.88 ਲੱਖ ਰੁਪਏ ਦੀ ਰਕਮ ਹਾਲੇ ਬਕਾਇਆ ਹੈ। ਉਨ੍ਹਾਂ ਕਿਹਾ ਕਿ ਸੰਦੀਪ ਕੁਮਾਰ ਅਗਨੀਹੋਤਰੀ ਨੇ ਆਪਣੀ ਪਤਨੀ ਜੋਤੀ ਸਚਦੇਵਾ ਦੀ ਮਾਲਕੀ ਵਾਲੇ ਮੈਸਰਜ਼ ਐੱਮਕੇ ਪਦਮ ਪੈਟਰੋਲੀਅਮ ਦੇ ਨਾਮ ’ਤੇ ਜਾਰੀ ਕੀਤੇ 4.41 ਕਰੋੜ ਰੁਪਏ ਦੇ ਜਾਅਲੀ ਭੁਗਤਾਨ ਵੀ ਪ੍ਰਾਪਤ ਕੀਤੇ ਸਨ। ਸੰਦੀਪ ਨੇ ਇਸ ਦਾ ਕੁਝ ਹਿੱਸਾ ਨਗਰ ਕੌਂਸਲ ਦੇ ਖਾਤਿਆਂ ’ਚ ਵਾਪਸ ਜਮ੍ਹਾਂ ਕਰਵਾ ਦਿੱਤਾ ਪਰ 35.45 ਲੱਖ ਰੁਪਏ ਹਾਲੇ ਬਕਾਇਆ ਹਨ। ਜਦਕਿ ਈਓ ਸ਼ਰਨਜੀਤ ਕੌਰ ਨੇ ਸੰਦੀਪ ਕੁਮਾਰ ਅਗਨੀਹੋਤਰੀ ਨਾਲ ਮਿਲ ਕੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਹੈ| ਇਸ ਮਾਮਲੇ ’ਚ ਸ਼ਾਮਲ ਇੱਕ ਕਲਰਕ ਦੀ ਮੌਤ ਚੁੱਕੀ ਹੈ|

Advertisement

Advertisement