ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਰੋਨਾ ਪੀੜਤਾ ਦੀ ‘ਹੱਤਿਆ’ ਦੇ ਨਿਰਦੇਸ਼ ਦੇਣ ਵਾਲੇ ਡਾਕਟਰ ਖ਼ਿਲਾਫ਼ ਕੇਸ

04:41 AM May 30, 2025 IST
featuredImage featuredImage
ਲਾਤੂਰ, 29 ਮਈ
Advertisement

ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ’ਚ 2021 ’ਚ ਮਹਾਮਾਰੀ ਦੌਰਾਨ ਦਾਖ਼ਲ ਕਰੋਨਾ ਮਰੀਜ਼ਾਂ ਦੀ ‘ਹੱਤਿਆ’ ਲਈ ਸਾਥੀ ਨੂੰ ਕਥਿਤ ਤੌਰ ’ਤੇ ਨਿਰਦੇਸ਼ ਦੇਣ ਵਾਲੇ ਸੀਨੀਅਰ ਡਾਕਟਰ ਖ਼ਿਲਾਫ਼ ਪੁਲੀਸ ਨੇ ਐੱਫਆਈਆਰ ਦਰਜ ਕੀਤੀ ਹੈ। ਇਸ ਸਬੰਧੀ ਮੁਲਜ਼ਮ ਡਾਕਟਰ ਸ਼ਸ਼ੀਕਾਂਤ ਦੇਸ਼ਪਾਂਡੇ ਅਤੇ ਡਾਕਟਰ ਸ਼ਸ਼ੀਕਾਂਤ ਡਾਂਗੇ ਵਿਚਕਾਰ ਹੋਈ ਵਾਰਤਾ ਦੀ ਆਡੀਓ ਕਲਿੱਪ ਸੋਸ਼ਲ ਮੀਡੀਆ ’ਤੇ ਹੁਣ ਜਿਹੇ ਵਾਇਰਲ ਹੋਈ ਹੈ। ਕੌਸਰ ਫਾਤਿਮਾ ਕਰੋਨਾ ਤੋਂ ਪੀੜਤ ਸੀ ਜੋ ਬਾਅਦ ’ਚ ਸਿਹਤਯਾਬ ਹੋ ਗਈ ਸੀ। ਡਾਕਟਰ ਦੇਸ਼ਪਾਂਡੇ ਇਹ ਆਖਦਾ ਸੁਣਾਈ ਦੇ ਰਿਹਾ ਹੈ, ‘‘ਅੰਦਰ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਾ ਦਿੱਤੀ ਜਾਵੇ, ਇਸ ਮਹਿਲਾ ਨੂੰ ਮਾਰ ਦਿਓ।’’ ਇਸ ਦੇ ਜਵਾਬ ’ਚ ਡਾਕਟਰ ਡਾਂਗੇ ਨੇ ਕਿਹਾ ਕਿ ਆਕਸੀਜਨ ਸਪੋਰਟ ਪਹਿਲਾਂ ਹੀ ਘਟਾ ਦਿੱਤੀ ਗਈ ਹੈ। ਫਾਤਿਮਾ ਦੇ ਪਤੀ ਦਯਾਮੀ ਅਜੀਮੂਦੀਨ ਗੌਸੂਦੀਨ ਦੀ ਸ਼ਿਕਾਇਤ ’ਤੇ ਦੇਸ਼ਪਾਂਡੇ ਖ਼ਿਲਾਫ਼ 24 ਮਈ ਨੂੰ ਉਦਗੀਰ ਸਿਟੀ ਪੁਲੀਸ ’ਚ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਡਾਕਟਰ ਨੂੰ ਬਿਆਨ ਦਰਜ ਕਰਾਉਣ ਲਈ ਨੋਟਿਸ ਜਾਰੀ ਕਰਦਿਆਂ ਉਸ ਦਾ ਫੋਨ ਜ਼ਬਤ ਕਰ ਲਿਆ ਹੈ। ਪੁਲੀਸ ਨੇ ਡਾਕਟਰ ਡਾਂਗੇ ਨੂੰ ਵੀ ਨੋਟਿਸ ਜਾਰੀ ਕੀਤਾ ਹੈ। -ਪੀਟੀਆਈ

 

Advertisement

Advertisement