ਕਰਿਆਨਾ ਸਟੋਰ ਦੇ ਮਾਲਕ ’ਤੇ ਫ਼ਾਇਰਿੰਗ
06:24 AM Jan 01, 2025 IST
ਨਿੱਜੀ ਪੱਤਰ ਪੇ੍ਰਕ
ਫ਼ਿਰੋਜ਼ਪੁਰ, 31 ਦਸੰਬਰ
ਸ਼ਹਿਰ ਵਿੱਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਕੱਲ੍ਹ ਸਤੀਏ ਵਾਲਾ ਬਾਈਪਾਸ ’ਤੇ ਸਥਿਤ ਨਰੇਸ਼ ਕਰਿਆਨਾ ਸਟੋਰ ’ਤੇ ਮੋਟਰਸਾਇਕਲ ਸਵਾਰ ਦੋ ਹਥਿਆਰਬੰਦ ਲੁਟੇਰੇ ਆਏ ਜਿਨ੍ਹਾਂ ਵਿਚੋਂ ਇੱਕ ਨੇ ਦੁਕਾਨ ਮਾਲਕ ਸਾਹਿਲ ’ਤੇ ਪਿਸਤੌਲ ਤਾਣ ਕੇ ਰੁਪਏ ਮੰਗੇ। ਸਾਹਿਲ ਨੇ ਦੁਕਾਨ ਦੇ ਪਿਛਲੇ ਦਰਵਾਜ਼ੇ ਵਿਚੋਂ ਭੱਜ ਕੇ ਆਪਣੀ ਜਾਨ ਬਚਾਈ ਤੇ ਰੌਲਾ ਪਾ ਪਾਇਆ। ਇਸ ਦੌਰਾਨ ਇੱਕ ਮੁਲਜ਼ਮ ਨੇ ਦੁਕਾਨ ਅੰਦਰ ਫ਼ਾਇਰ ਕਰ ਦਿੱਤਾ। ਰੌਲੇ ਦੀ ਆਵਾਜ਼ ਸੁਣ ਕੇ ਦੋਵੇਂ ਮੁਲਜ਼ਮ ਕਾਊਂਟਰ ਤੇ ਪਿਆ ਕੁਝ ਸਾਮਾਨ ਚੁੱਕ ਕੇ ਰਫ਼ੂ ਚੱਕਰ ਹੋ ਗਏ। ਇਹ ਸਾਰੀ ਘਟਨਾ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਸ਼ਾਮ ਸਵਾ ਸੱਤ ਵਜੇ ਦੇ ਕਰੀਬ ਵਾਪਰੀ ਇਸ ਵਾਰਦਾਤ ਵੇਲੇ ਦੋਵਾਂ ਮੁਲਜ਼ਮਾਂ ਨੇ ਆਪਣੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ। ਪੁਲੀਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਆਰੰਭ ਦਿੱਤੀ ਹੈ।
Advertisement
Advertisement