ਕਰਨਾਟਕ: 5 ਬਾਘਾਂ ਦੀ ਮੌਤ ਕਾਰਨ 2 ਅਧਿਕਾਰੀ ਮੁਅੱਤਲ
04:04 AM Jul 06, 2025 IST
ਬੰਗਲੂਰੂ: ਕਰਨਾਟਕ ਦੇ ਜੰਗਲਾਤ ਮੰਤਰੀ ਈਸ਼ਵਰ ਖੰਡਰੇ ਨੇ ਮਾਲੇ ਮਹਾਦੇਸ਼ਵਰਾ (ਐੱਮਐੱਮ) ਪਹਾੜੀਆਂ ਵਿੱਚ ਪੰਜ ਬਾਘਾਂ ਦੀ ਗੈਰ-ਕੁਦਰਤੀ ਮੌਤ ਦੇ ਸਬੰਧ ਵਿੱਚ ਲਾਪਰਵਾਹੀ ਅਤੇ ਕੰਮ ਵਿੱਚ ਕੁਤਾਹੀ ਲਈ ਦੋ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੰਤਰੀ ਨੇ ਇਸ ਮੁੱਦੇ ਦੇ ਸਬੰਧ ਵਿੱਚ ਡਿਪਟੀ ਕੰਜ਼ਰਵੇਟਰ ਆਫ ਫੋਰੈਸਟਸ (ਡੀ.ਸੀ.ਐੱਫ.) ਵਾਈ ਚੱਕਰਪਾਣੀ ਦੀ ਮੁਅੱਤਲੀ ਦੀ ਵੀ ਸਿਫਾਰਸ਼ ਕੀਤੀ ਹੈ।ਮਾਦਾ ਬਾਘ ਅਤੇ ਉਸ ਦੇ ਚਾਰ ਬੱਚੇ 26 ਜੂਨ ਨੂੰ ਮ੍ਰਿਤਕ ਪਾਏ ਗਏ ਸਨ। -ਪੀਟੀਆਈ
Advertisement
Advertisement