For the best experience, open
https://m.punjabitribuneonline.com
on your mobile browser.
Advertisement

ਕਮਿਸ਼ਨ ’ਚ ਕਟੌਤੀ ਕਰਨ ਖ਼ਿਲਾਫ਼ ਆੜ੍ਹਤੀਆਂ ਵੱਲੋਂ ਪ੍ਰਦਰਸ਼ਨ

07:39 AM Oct 10, 2023 IST
ਕਮਿਸ਼ਨ ’ਚ ਕਟੌਤੀ ਕਰਨ ਖ਼ਿਲਾਫ਼ ਆੜ੍ਹਤੀਆਂ ਵੱਲੋਂ ਪ੍ਰਦਰਸ਼ਨ
ਪੰਜਾਬ ਸਰਕਾਰ ਖਿਲਾਫ ਰੋਸ ਪ੍ਰਗਟ ਕਰਦੇ ਹੋਏ ਆੜ੍ਹਤੀ। -ਫੋਟੋ: ਧਵਨ
Advertisement

ਪੱਤਰ ਪ੍ਰੇਰਕ
ਪਠਾਨਕੋਟ, 9 ਅਕਤੂਬਰ
ਪਠਾਨਕੋਟ ਜ਼ਿਲ੍ਹੇ ਦੇ ਸਮੂਹ ਆੜ੍ਹਤੀਆਂ ਵੱਲੋ ਫੈਡਰੇਸ਼ਨ ਆਫ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੱਦੇ ’ਤੇ 11 ਅਕਤੂਬਰ ਨੂੰ ਜ਼ਿਲ੍ਹੇ ਦੀਆਂ ਮੰਡੀਆਂ ਪੂਰਨ ਰੂਪ ਵਿੱਚ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਨਾ ਤਾਂ ਜਿਣਸ ਲਗਾਈ ਜਾਵੇਗੀ ਅਤੇ ਨਾ ਹੀ ਬੋਲੀ ਕਰਵਾਈ ਜਾਵੇਗੀ। ਇਹ ਐਲਾਨ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਛੀਨਾ ਦੀ ਅਗਵਾਈ ਹੇਠ ਅੱਜ ਇੱਕ ਰੋਸ ਪ੍ਰਦਰਸ਼ਨ ਦੌਰਾਨ ਕੀਤਾ ਗਿਆ। ਇਸ ਮੌਕੇ ਰਾਜੀਵ ਰਾਜੂ, ਪ੍ਰਦੀਪ ਸ਼ਰਮਾ, ਬਲਜੀਤ ਸਿੰਘ, ਸਰਬਜੀਤ ਸਿੰਘ, ਰਾਜਿੰਦਰ ਮਨਹਾਸ, ਅਵਤਾਰ ਸਿੰਘ, ਅਮਨ ਸਿੰਘ, ਧਰਮ ਪਾਲ, ਗਰੀਬ ਦਾਸ ਆਦਿ ਹਾਜ਼ਰ ਸਨ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਗੁਰਨਾਮ ਸਿੰਘ ਛੀਨਾ ਨੇ ਕਿਹਾ ਕਿ ਪੰਜਾਬ ਮੰਡੀ ਬੋਰਡ ਦੇ ਏਪੀਐਮਸੀ ਐਕਟ ਅਨੁਸਾਰ ਆੜ੍ਹਤੀਆਂ ਨੂੰ 2.5 ਪ੍ਰਤੀਸ਼ਤ ਫੀਸਦੀ ਆੜ੍ਹਤ ਦਿੱਤੀ ਜਾਂਦੀ ਹੈ ਪਰ ਸਰਕਾਰ ਨੇ ਸੋਧ ਕਰਕੇ ਕਮਿਸ਼ਨ 46 ਰੁਪਏ ਫਿਕਸ ਕਰ ਦਿੱਤੀ ਹੈ, ਜੋ ਕਿ ਸਰਾਸਰ ਧੱਕਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਹਰੇਕ ਵਰਗ ਦੀ ਸਲਾਨਾ ਆਮਦਨ ਵਧਦੀ ਹੈ ਪਰ ਆੜ੍ਹਤੀ ਵਰਗ ਦੀ ਇਸ ਨਾਲ ਆਮਦਨ ਘਟ ਜਾਵੇਗੀ। ਇਸ ਤੋਂ ਇਲਾਵਾ ਬਾਇਓਮੀਟਰਿਕ ਦਾ ਵਾਧੂ ਕੰਮ ਵੀ ਆੜ੍ਹਤੀਆਂ ਉਪਰ ਥੋਪਿਆ ਜਾ ਰਿਹਾ ਹੈ ਜੋ ਕਿ ਉਹ ਨਹੀਂ ਕਰਨਗੇ।

Advertisement

Advertisement
Advertisement
Author Image

Advertisement