ਕਮਰੇ ਦੀ ਛੱਤ ਡਿੱਗਣ ਕਾਰਨ ਕਿਸਾਨ ਦੀ ਮੌਤ
05:26 AM Dec 23, 2024 IST
ਪੱਤਰ ਪ੍ਰੇਰਕ
Advertisement
ਸੁਨਾਮ ਊਧਮ ਸਿੰਘ ਵਾਲਾ 22 ਦਸੰਬਰ
ਇਥੇ ਸ਼ੇਰੋਂ ਰੋਡ ’ਤੇ ਇਕ ਘਰ ਦੇ ਕਮਰੇ ਦੀ ਛੱਤ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਾਹਿਬ ਸਿੰਘ (52) ਆਪਣੇ ਖੇਤ ਵਿੱਚ ਬਣੇ ਘਰ ਦੇ ਇੱਕ ਕਮਰੇ ਵਿੱਚ ਸੁੱਤਾ ਪਿਆ ਸੀ। ਅਚਾਨਕ ਹੀ ਸਵੇਰੇ ਕਮਰੇ ਦੀ ਡਾਟਾਂ ਵਾਲੀ ਛੱਤ ਥੱਲੇ ਆ ਡਿੱਗੀ। ਛੱਤ ਵਿਚਲਾ ਲੋਹੇ ਦਾ ਇਕ ਗਾਡਰ ਸਾਹਿਬ ਸਿੰਘ ਦੀ ਗਰਦਣ ’ਤੇ ਡਿੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਮੌਕੇ ਕਮਰੇ ਵਿੱਚ ਮ੍ਰਿਤਕ ਕਿਸਾਨ ਦਾ 13 ਕੁ ਸਾਲਾਂ ਦਾ ਪੁੱਤਰ ਵੀ ਸੁੱਤਾ ਹੋਇਆ ਸੀ ਪਰ ਉਸ ਦਾ ਮੰਜਾ ਇੱਕ ਪੜਛੱਤੀ ਦੇ ਹੇਠ ਹੋਣ ਕਾਰਨ ਉਸ ਦਾ ਬਚਾਅ ਹੋ ਗਿਆ। ਕਿਸਾਨ ਸਾਹਿਬ ਸਿੰਘ ਆਪਣੇ ਸ਼ਹਿਰ ਵਾਲੇ ਘਰ ਨੂੰ ਨਵੇਂ ਸਿਰੇ ਤੋਂ ਬਣਵਾ ਰਿਹਾ ਸੀ ਜਿਸ ਕਾਰਨ ਖੇਤ ਵਿੱਚ ਬਣੇ ਪੁਰਾਣੇ ਮਕਾਨ ਵਿੱਚ ਰਹਿ ਰਿਹਾ ਸੀ।
Advertisement
Advertisement