ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਬੱਡੀ ਕੱਪ: 37 ਕਿਲੋ ਭਾਰ ਵਰਗ ’ਚ ਅਗਰਾਹਾਂ ਅੱਵਲ

05:20 AM Jan 03, 2025 IST
ਮਨੌਲੀ ਦੇ ਕਬੱਡੀ ਕੱਪ ਦਾ ਉਦਘਾਟਨ ਕਰਦੇ ਹੋਏ ਬਾਬਾ ਹਵਾ ਨਾਥ ਅਤੇ ਪ੍ਰਬੰਧਕ।

ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ (ਮੁਹਾਲੀ), 2 ਜਨਵਰੀ
ਇੱਥੋਂ ਨੇੜਲੇ ਕਸਬਾ ਮਨੌਲੀ ਵਿੱਚ ਮਰਹੂਮ ਸਰਪੰਚ ਜ਼ੋਰਾ ਸਿੰਘ ਬੈਦਵਾਣ ਦੀ ਯਾਦ ਵਿਚ ਤਿੰਨ ਦਿਨ ਚੱਲਣ ਵਾਲਾ 17ਵਾਂ ਕਬੱਡੀ ਟੂਰਨਾਮੈਂਟ ਅੱਜ ਆਰੰਭ ਹੋ ਗਿਆ। ਬਾਬਾ ਕਿਰਪਾ ਨਾਥ ਖੇਡ ਕਲੱਬ ਵੱਲੋਂ ਪਿੰਡ ਵਾਸੀਆਂ ਅਤੇ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਾਏ ਜਾ ਰਹੇ ਇਸ ਕਬੱਡੀ ਕੱਪ ਦਾ ਉਦਘਾਟਨ ਬਾਬਾ ਹਵਾ ਨਾਥ ਨੇ ਕੀਤਾ ਅਤੇ ਕਲੱਬ ਨੂੰ 51 ਹਜ਼ਾਰ ਦੀ ਰਾਸ਼ੀ ਭੇਟ ਕੀਤੀ। ਪਿੰਡ ਦੇ ਸਰਪੰਚ ਕੁਲਬੀਰ ਸਿੰਘ ਅਤੇ ਖੇਡ ਕਲੱਬ ਦੇ ਚੇਅਰਮੈਨ ਮੋਹਨ ਸਿੰਘ ਨੱਤ, ਪ੍ਰਧਾਨ ਨਿਰਭੈ ਸਿੰਘ ਔਜਲਾ, ਗੁਰਦੀਪ ਸਿੰਘ ਵਿੱਕੀ, ਗੁਰਵਿੰਦਰ ਸਿੰਘ ਲਾਣੇਦਾਰ, ਮਾਸਟਰ ਅਰਵਿੰਦਰ ਸਿੰਘ, ਰਣਜੀਤ ਸਿੰਘ ਨੱਤ ਦੀ ਅਗਵਾਈ ਹੇਠ ਅੱਜ ਪਹਿਲੇ ਦਿਨ 37 ਕਿਲੋ, 42 ਕਿਲੋ ਅਤੇ 52 ਕਿਲੋ ਵਰਗ ਭਾਰ ਦੇ ਮੁਕਾਬਲੇ ਹੋਏ, ਜਿਨ੍ਹਾਂ ਵਿੱਚ ਦਰਜਨਾਂ ਟੀਮਾਂ ਨੇ ਸ਼ਮੂਲੀਅਤ ਕੀਤੀ। 37 ਕਿਲੋ ਵਿੱਚ ਅਗਰਾਹਾਂ ਪਹਿਲੇ ਅਤੇ ਸੈਕਟਰ 80 ਮੁਹਾਲੀ ਦੀ ਟੀਮ ਦੂਜੇ ਸਥਾਨ ’ਤੇ ਰਹੀ।
42 ਕਿਲੋ ਵਰਗ ਭਾਰ ਵਿਚ ਅਕਬਰਪੁਰ ਅਤੇ ਬੇਰੀ ਸਾਹਿਬ ਭੂੰਦੜ ਦੀਆਂ ਟੀਮਾਂ ਫਾਈਨਲ ਵਿੱਚ ਪਹੁੰਚ ਗਈਆਂ। ਟੀਮਾਂ ਨੂੰ ਖਿਡਾਉਣ ਦੀ ਜ਼ਿੰਮੇਵਾਰ ਜਗਤਾਰ ਸਿੰਘ ਲਾਣੇਦਾਰ ਘੋਲਾ ਅਤੇ ਹੋਰਨਾਂ ਨੇ ਨਿਭਾਈ। ਕਲੱਬ ਦੇ ਅਹੁਦੇਦਾਰਾਂ ਨੇ ਦੱਸਿਆ ਕਿ 3 ਜਨਵਰੀ ਨੂੰ ਵੀ ਕਬੱਡੀ ਦੇ ਮੁਕਾਬਲੇ ਹੋਣਗੇ ਅਤੇ ਚਾਰ ਜਨਵਰੀ ਨੂੰ ਓਪਨ ਕਬੱਡੀ (ਤਿੰਨ ਖ਼ਿਡਾਰੀ ਬਾਹਰਲੇ) ਦੇ ਮੈਚ ਹੋਣਗੇ। ਉਨ੍ਹਾਂ ਦੱਸਿਆ ਕਿ ਜੇਤੂ ਟੀਮ ਨੂੰ ਇੱਕ ਲੱਖ ਦਾ ਪਹਿਲਾ ਅਤੇ 75 ਹਜ਼ਾਰ ਦਾ ਦੂਜਾ ਨਕਦ ਇਨਾਮ ਦਿੱਤਾ ਜਾਵੇਗਾ। ਬੈਸਟ ਰੇਡਰ ਅਤੇ ਬੈਸਟ ਜਾਫ਼ੀ ਨੂੰ ਬੁਲਟ ਮੋਟਰਸਾਈਕਲ ਇਨਾਮ ਵਜੋਂ ਦਿੱਤੇ ਜਾਣਗੇ। ਅੱਜ ਠੰਢ ਦੇ ਬਾਵਜੂਦ ਵੱਡੀ ਗਿਣਤੀ ਵਿਚ ਦਰਸ਼ਕਾਂ ਨੇ ਟੂਰਨਾਮੈਂਟ ਦਾ ਆਨੰਦ ਮਾਣਿਆ।

Advertisement

Advertisement