ਕਬੀਰ ਜੈਯੰਤੀ ਨੂੰ ਸਮਰਪਿਤ ਸ਼ੋਭਾ ਯਾਤਰਾ ਸਜਾਈ
05:05 AM Jun 13, 2025 IST
ਮਾਨਸਾ: ਧਾਣਕ ਸਮਾਜ ਵੱਲੋਂ ਮਾਨਸਾ ਵਿੱਚ ਕਬੀਰ ਜੈਯੰਤੀ ਨੂੰ ਸਮਰਪਿਤ ਸ਼ੋਭਾ ਯਾਤਰਾ ਸਜਾਈ ਗਈ ਜੋ ਸ਼ਹਿਰ ਦੇ ਮੁੱਖ ਬਜ਼ਾਰਾਂ ’ਚੋਂ ਹੁੰਦੀ ਹੋਈ ਬਾਰਾਂ ਹੱਟਾਂ ਚੌਕ ਵਿੱਚ ਸਮਾਪਿਤ ਹੋਈ। ਸ਼ੋਭਾ ਯਾਤਰਾ ਦੌਰਾਨ ਵੱਖ-ਵੱਖ ਥਾਵਾਂ ’ਤੇ ਲੰਗਰ ਅਤੇ ਛਬੀਲਾਂ ਲਾਈਆਂ ਗਈਆਂ। ਆਗੂ ਕੱਕੂ ਤੁਰਕੀਆਂ ਨੇ ਦੱਸਿਆ ਕਿ ਭਗਤ ਕਬੀਰ ਜੀ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਭਗਤ ਕਬੀਰ ਦੀਆਂ ਸਿੱਖਿਆ ’ਤੇ ਅਮਲ ਕਰਨਾ ਚਾਹੀਦਾ ਹੈ। ਇਸ ਮੌਕੇ ਰਮੇਸ਼ ਕੁਮਾਰ ਖਟਕ, ਸਮੀਰ ਛਾਬੜਾ, ਰਮੇਸ਼ ਟੋਨੀ, ਰੁਲਦੂ ਰਾਮ ਨੰਦਗੜ੍ਹ, ਰਾਕੇਸ਼ ਕੁਮਾਰ ਗੁਪਤਾ, ਰਾਕੇਸ਼ ਕੁਮਾਰ ਬਿੱਟੂ, ਧਰਮਪਾਲ ਚਾਂਦਪੁਰੀਆ, ਸ਼ਿਵਜੀ ਰਾਮ, ਸੋਨੂੰ ਕੁਮਾਰ, ਰਾਜੂ ਕੁਮਾਰ, ਜਸਵੰਤ ਸਿੰਘ ਤੇ ਪਵਨ ਕੁਮਾਰ ਵੀ ਮੌਜੂਦ ਸਨ।
Advertisement
Advertisement
Advertisement