ਕਪੂਰਥਲਾ ਜ਼ਿਲ੍ਹੇ ਦੇ 9 ਹੋਰ ਪਿੰਡਾਂ ’ਚ ਪੁੱਜੀ ਨਸ਼ਾ ਮੁਕਤੀ ਯਾਤਰਾ
05:45 AM May 26, 2025 IST
ਕਪੂਰਥਲਾ: ਪੰਜਾਬ ਸਰਕਾਰ ਵੱਲੋਂ ਨਸ਼ੇ ਨੂੰ ਖਤਮ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਨਸ਼ਾ ਮੁਕਤੀ ਯਾਤਰਾ ਅੱਜ ਕਪੂਰਥਲਾ ਜ਼ਿਲ੍ਹੇ ਦੇ 9 ਹੋਰ ਪਿੰਡਾਂ ’ਚ ਪੁੱਜੀ। ਕਪੂਰਥਲਾ ਜ਼ਿਲ੍ਹੇ ਦੇ ਪਿੰਡਾਂ ਮੰਗੂਪੁਰ, ਸੂਜੋਕਾਲੀਆ ਤੇ ਬੂੜੇਵਾਲ, ਦਰਵੇਸ਼ ਪਿੰਡ, ਕਾਹਲਵਾਂ, ਖੁੱਲਪੁਰ, ਥਿਗਲੀ, ਉੱਚਾ ਪਿੰਡ ਤੇ ਜਗਤਪੁਰ ਜੱਟਾਂ ਵਿੱਚ ਲੋਕਾਂ ਨੇ ਨਸ਼ੇ ਵਿਰੁੱਧ ਲੜਾਈ ਦਾ ਅਹਿਦ ਲਿਆ। ਕਪੂਰਥਲਾ ਹਲਕੇ ਦੇ ਪਿੰਡਾਂ ’ਚ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਲਲਿਤ ਸਕਲਾਨੀ, ਸੁਲਤਾਨਪੁਰ ਲੋਧੀ ਹਲਕੇ ਦੇ ਪਿੰਡਾਂ ’ਚ ਨਗਰ ਸੁਧਾਰ ਟਰੱਸਟ ਕਪੂਰਥਲਾ ਦੇ ਚੇਅਰਮੈਨ ਸੱਜਣ ਸਿੰਘ ਚੀਮਾ ਤੇ ਆਪ ਬੁਲਾਰਾ ਹਰਜੀ ਮਾਨ ਨੇ ਨਸ਼ਾ ਮੁਕਤੀ ਯਾਤਰਾ ਦੀ ਅਗਵਾਈ ਕੀਤੀ ਤੇ ਲੋਕਾਂ ਨੂੰ ਨਸ਼ੇ ਵਿਰੁੱਧ ਲੜਾਈ ’ਚ ਭਾਗੀਦਾਰੀ ਦਾ ਅਹਿਦ ਦਿਵਾਇਆ। ਇਸ ਮੌਕੇ ਲੋਕਾਂ ਨੂੰ ਨਸ਼ੇ ਦੇ ਮਾੜੇ ਅਸਰ ਬਾਰੇ ਜਾਗਰੂਕ ਕਰਦਾ ਲਿਟਰੇਟਰ ਤੇ ਟੀ-ਸ਼ਰਟਾਂ ਦੀ ਵੀ ਵੰਡ ਕੀਤੀ ਗਈ। -ਪੱਤਰ ਪ੍ਰੇਰਕ
Advertisement
Advertisement