ਕਪਿਆਲ ਦੀ ਪੰਚਾਇਤ ਨੇ ਪਿੰਡ ਵਿੱਚ ਸਟਿੰਗ ਤੇ ਤੰਬਾਕੂ ਵੇਚਣ ਖ਼ਿਲਾਫ਼ ਮਤਾ ਪਾਇਆ
05:27 AM Jun 08, 2025 IST
ਮੇਜਰ ਸਿੰਘ ਮੱਟਰਾਂ
Advertisement
ਭਵਾਨੀਗੜ੍ਹ, 7 ਜੂਨ
ਇੱਥੋਂ ਨੇੜਲੇ ਪਿੰਡ ਕਪਿਆਲ ਦੀ ਪੰਚਾਇਤ ਵੱਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਵਿੱਚ ਸਟਿੰਗ ਅਤੇ ਤੰਮਾਕੂ ਵੇਚਣ ਖਿਲਾਫ ਮਤਾ ਪਾਸ ਕੀਤਾ ਗਿਆ। ਸਰਪੰਚ ਹਰਪਾਲ ਸਿੰਘ, ਸੰਤਪਾਲ ਸਿੰਘ, ਪ੍ਰਦੀਪ ਸਿੰਘ, ਹਰਦੀਪ ਸਿੰਘ, ਧਰਮਪਾਲ ਸਿੰਘ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ, ਭਗਵੰਤ ਸਿੰਘ, ਸੱਜਣ ਸਿੰਘ ਅਤੇ ਕਸ਼ਮੀਰ ਸਿੰਘ (ਸਾਰੇ ਪੰਚ) ਨੇ ਦੱਸਿਆ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਮਾਰੂ ਰੁਝਾਨ ਤੋਂ ਬਚਾਉਣ ਲਈ ਪੰਚਾਇਤ ਵੱਲੋਂ ਮਤਾ ਪਾਸ ਕੀਤਾ ਗਿਆ ਹੈ ਕਿ ਪਿੰਡ ਵਿੱਚ ਕੋਈ ਵੀ ਦੁਕਾਨਦਾਰ ਸਟਿੰਗ ਅਤੇ ਤੰਬਾਕੂ ਵਗੈਰਾ ਨਹੀਂ ਵੇਚੇਗਾ।
Advertisement
ਉਨ੍ਹਾਂ ਸਮੂਹ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਭਵਿੱਖ ਲਈ ਇਸ ਮਤੇ ਨੂੰ ਪੂਰਨ ਤੌਰ ’ਤੇ ਲਾਗੂ ਕਰਨ ਵਿੱਚ ਪੰਚਾਇਤ ਦਾ ਡਟਵਾਂ ਸਾਥ ਦੇਣ। ਇਸੇ ਤਰ੍ਹਾਂ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਿਸਾਨ ਆਗੂ ਗੁਰਮੀਤ ਸਿੰਘ ਕਪਿਆਲ ਵੱਲੋਂ ਵੀ ਪੰਚਾਇਤੀ ਮਤੇ ਦਾ ਸਮਰਥਨ ਕੀਤਾ ਗਿਆ।
Advertisement