ਕਤਲ ਮਾਮਲੇ ’ਚ ਦਰਜਨ ਖ਼ਿਲਾਫ਼ ਕੇਸ
05:44 AM Jul 05, 2025 IST
ਪੱਤਰ ਪ੍ਰੇਰਕ
ਫਗਵਾੜਾ, 4 ਜੁਲਾਈ
ਪਿੰਡ ਗੰਡਵਾਂ ਵਿੱਚ ਗੋਲੀਆਂ ਮਾਰ ਕੇ ਨੌਜਵਾਨ ਦੇ ਕਤਲ ਮਾਮਲੇ ’ਚ ਸਤਨਾਮਪੁਰਾ ਪੁਲੀਸ ਨੇ ਕਰੀਬ ਇੱਕ ਦਰਜਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਨੌਜਵਾਨ ਦੀ ਚਾਚੀ ਸੋਨੀਆ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਭਤੀਜੇ ਨਵਜੋਤ ਕੁਮਾਰ ਨੇ ਦੱਸਿਆ ਕਿ ਉਸ ਦੇ ਮਗਰ ਸ਼ੱਕੀ ਵਿਅਕਤੀ ਘੁੰਮਦੇ ਹਨ। ਉਹ ਦੁੱਧ ਲੈਣ ਗਿਆ ਤੇ ਗੁਰੂ ਰਵਿਦਾਸ ਗੁਰਦੁਆਰੇ ਨਜ਼ਦੀਕ ਪਿਛੇ ਤੋਂ ਮੋਟਰਸਾਈਕਲ ’ਤੇ ਆਏ ਤਿੰਨ ਨੌਜਵਾਨਾਂ ਨੇ ਘੇਰ ਲਿਆ ਅਤੇ ਮੋਟਰਸਾਈਕਲ ਪਿੱਛੇ ਬੈਠੇ ਅਮਰਜੀਤ ਸਿੰਘ ਤੇ ਕੰਨੂ ਨੇ ਨਵਜੋਤ ’ਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲੀਸ ਨੇ ਅਮਰਜੀਤ, ਕੰਨੂ ਗੁੱਜਰ, ਭੁਪਿੰਦਰ ਸਿੰਘ, ਬਿੰਦਰ ਕੌਰ, ਲਖਵੀਰ ਘੁੱਗੀ, ਹਰਪ੍ਰੀਤ, ਬਲ ਬਹਾਦਰ, ਸਿੰਦਰ ਪਾਲ, ਬਲਜੀਤ ਪੁੱਤਰ, ਅਵਤਾਰ ਸਿੰਘ ਅਤੇ ਇੱਕ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement