ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਤਰ ਤੋਂ ਹਾਰਨ ਬਾਅਦ ਭਾਰਤੀ ਫੁਟਬਾਲ ਕੋਚ ਨੇ ਕਿਹਾ,‘ਸਾਡੇ ਨਾਲ ਬੇਇਨਸਾਫ਼ੀ ਹੋੲੀ’

12:31 PM Jun 12, 2024 IST

ਦੋਹਾ, 12 ਜੂਨ
ਭਾਰਤੀ ਫੁਟਬਾਲ ਟੀਮ ਦੇ ਮੁੱਖ ਕੋਚ ਇਗੋਰ ਸਟਿਮੈਕ ਨੇ ਕਿਹਾ ਕਿ ਕਤਰ ਖ਼ਿਲਾਫ਼ ਮੈਚ ਵਿੱਚ ਉਨ੍ਹਾਂ ਨਾਲ ਬੇਇਨਸਾਫ਼ੀ ਹੋੲੀ ਹੈ, ਜਿਸ ਕਾਰਨ ਟੀਮ ਦਾ ਵਿਸ਼ਵ ਕੱਪ ਕੁਆਲੀਫਾਇੰਗ ਦੇ ਤੀਜੇ ਗੇਡ਼ ਵਿੱਚ ਪਹੁੰਚਣ ਦਾ ਸੁਫਨਾ ਟੁੱਟ ਗਿਆ। ਇਸ ਮੈਚ ਵਿੱਚ ਭਾਰਤ ਨੂੰ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ 37ਵੇਂ ਮਿੰਟ 'ਚ ਲਾਲਿਆਨਜੁਆਲਾ ਚਾਂਗਟੇ ਦੇ ਗੋਲ ਦੀ ਬਦੌਲਤ ਨਿਰਧਾਰਤ ਸਮੇਂ ਤੋਂ 15 ਮਿੰਟ ਪਹਿਲਾਂ ਤੱਕ ਅੱਗੇ ਸੀ ਪਰ ਦੱਖਣੀ ਕੋਰੀਆ ਦੇ ਰੈਫਰੀ ਨੇ ਕਤਰ ਦੇ ਗੋਲ ਨੂੰ ਜਾਇਜ਼ ਕਰਾਰ ਦਿੱਤਾ, ਹਾਲਾਂਕਿ ਅਜਿਹਾ ਲੱਗਦਾ ਸੀ ਕਿ ਗੇਂਦ ਖੇਡ ਦੇ ਮੈਦਾਨ ਤੋਂ ਬਾਹਰ ਹੋ ਗਈ ਸੀ। ਇਸ ਵਿਵਾਦਤ ਫੈਸਲੇ ਕਾਰਨ ਭਾਰਤ ਦੀ ਲੈਅ ਪ੍ਰਭਾਵਿਤ ਹੋਈ ਅਤੇ ਏਸ਼ਿਆਈ ਚੈਂਪੀਅਨ ਕਤਰ ਨੇ 85ਵੇਂ ਮਿੰਟ ਵਿੱਚ ਅਹਿਮਦ ਅਲ ਰਾਵੀ ਦੀ ਬਦੌਲਤ ਆਪਣਾ ਦੂਜਾ ਗੋਲ ਕੀਤਾ।

Advertisement

Advertisement