ਕਠਪੁਤਲੀ ਵਰਗੀ ਸਰਕਾਰ ਨਾਲ ਗੱਲ ਕਰਨਾ ‘ਵਿਅਰਥ’: ਇਮਰਾਨ ਖ਼ਾਨ
05:54 AM May 25, 2025 IST
ਲਾਹੌਰ: ਜੇਲ੍ਹ ਵਿੱਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਕਿਹਾ ਕਿ ਉਹ ਸਿਰਫ਼ ਫੌਜੀ ਅਧਿਕਾਰੀਆਂ ਨਾਲ ਗੱਲ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ‘ਕਠਪੁਤਲੀ’ ਬਣੀ ਪੀਐੱਮਐੱਲ-ਐੱਨ ਸਰਕਾਰ ਨਾਲ ਗੱਲ ਕਰਨਾ ਵਿਅਰਥ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਸੰਸਥਾਪਕ ਇਮਰਾਨ ਖਾਨ ਅਗਸਤ 2023 ਤੋਂ ਜੇਲ੍ਹ ਵਿੱਚ ਬੰਦ ਹਨ ਅਤੇ ਕਈ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ, ਜੋ ਕਿ ਅਪਰੈਲ 2022 ਵਿੱਚ ਉਨ੍ਹਾਂ ਦੀ ਸਰਕਾਰ ਦੇ ਡਿੱਗਣ ਤੋਂ ਬਾਅਦ ਸ਼ੁਰੂ ਕੀਤੇ ਗਏ ਸਨ। ਖਾਨ ਨੇ ‘ਐੱਕਸ’ ਉੱਤੇ ਪੋਸਟ ਕੀਤਾ, ‘‘ਕਠਪੁਤਲੀ ਵਰਗੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਸਰਕਾਰ ਕੋਲ ਕੋਈ ਅਸਲੀ ਤਾਕਤ ਨਹੀਂ ਹੈ।’’ -ਪੀਟੀਆਈ
Advertisement
Advertisement