ਓਲੰਪਿਕ ’ਚ ਸੋਨ ਤਗ਼ਮਾ ਜਿੱਤਣ ਮਗਰੋਂ ਜੋਕੋਵਿਚ ਦੀ ਨਜ਼ਰ 25ਵੇਂ ਗਰੈਂਡ ਸਲੈਮ ’ਤੇ
07:52 AM Aug 26, 2024 IST
ਨਿਊਯਾਰਕ: ਪੈਰਿਸ ਓਲੰਪਿਕ ’ਚ ਸੋਨ ਤਗ਼ਮਾ ਜਿੱਤਣ ਤੋਂ ਬਾਅਦ ਪੂਰੇ ਉਤਸ਼ਾਹ ਨਾਲ ਭਰਿਆ ਨੋਵਾਕ ਜੋਕੋਵਿਚ ਸੋਮਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਯੂਐੱਸ ਓਪਨ ਟੈਨਿਸ ਟੂਰਨਾਮੈਂਟ ’ਚ ਰਿਕਾਰਡ 25ਵਾਂ ਗਰੈਂਡ ਸਲੈਮ ਖਿਤਾਬ ਜਿੱਤਣ ਲਈ ਮੈਦਾਨ ’ਤੇ ਉਤਰੇਗਾ। ਉਸ ਦੇ ਨਾਂ 24 ਗਰੈਂਡ ਸਲੈਮ ਸਮੇਤ ਕੁੱਲ 99 ਖ਼ਿਤਾਬ ਹਨ ਅਤੇ ਉਹ ਇੱਥੇ ਖ਼ਿਤਾਬਾਂ ਦਾ ਆਪਣਾ ਸੈਂਕੜਾ ਪੂਰਾ ਕਰਨ ਦੀ ਵੀ ਕੋਸ਼ਿਸ਼ ਕਰੇਗਾ। 37 ਸਾਲਾ ਸਰਬਿਆਈ ਖਿਡਾਰੀ ਭਲਕੇ ਯੂਐਸ ਓਪਨ ਦੇ ਪਹਿਲੇ ਗੇੜ ਵਿੱਚ 138ਵੀਂ ਰੈਂਕਿੰਗ ਵਾਲੇ ਰਾਡੂ ਅਲਬਟ ਨਾਲ ਭਿੜੇਗਾ। -ਏਪੀ
Advertisement
Advertisement