ਐੱਸਡੀ ਕਾਲਜ ਵਿੱਚ ਤਿੰਨ ਰੋਜ਼ਾ ਵਰਕਸ਼ਾਪ
01:32 PM Feb 06, 2023 IST
ਬਰਨਾਲਾ: ਐੱਸਡੀ ਕਾਲਜ ਦੇ ਮੈਥੇਮੈਟਿਕਸ ਵਿਭਾਗ ਵੱਲੋਂ ‘ਡੀਬੀਟੀ ਸਟਾਰ ਕਾਲਜ ਸਕੀਮ’ ਅਧੀਨ ‘ਮੈਟਲੈਬ’ ਸਾਫ਼ਟਵੇਅਰ ਦੀ ਸਿਖਲਾਈ ਦੇਣ ਲਈ ਤਿੰਨ ਰੋਜ਼ਾ ਵਰਕਸ਼ਾਪ ਲਾਈ ਗਈ। ਵਰਕਸ਼ਾਪ ਦੇ ਪਹਿਲੇ ਦੋ ਦਿਨ ਦੇ ਪ੍ਰਮੁੱਖ ਵਕਤਾ ਡਾ. ਵਿਜੈ ਕੁਮਾਰ ਕੁਕਰੇਜਾ ਸਨ। ਉਨ੍ਹਾਂ ਕਿਹਾ ਕਿ ਜੇਕਰ ਵਿਦਿਆਰਥੀ ਮੈਥੇਮੈਟਿਕਸ ਦੇ ਨਾਲ-ਨਾਲ ‘ਮੈਟਲੈਬ’ ਸਾਫ਼ਟਵੇਅਰ ਚੰਗੀ ਤਰ੍ਹਾਂ ਸਿੱਖ ਲੈਂਦੇ ਹਨ ਤਾਂ ਉਹ ਬਹੁ-ਰਾਸ਼ਟਰੀ ਕੰਪਨੀਆਂ ਵਿੱਚ ਬਹੁਤ ਵਧੀਆ ਨੌਕਰੀ ਪ੍ਰਾਪਤ ਕਰ ਸਕਦੇ ਹਨ। ਤੀਜੇ ਦਿਨ ਡਾ. ਭਾਰਤੀ ਗੁਪਤਾ ਪ੍ਰਮੁੱਖ ਵਕਤਾ ਸਨ। ਆਖਰੀ ਦਿਨ ਡਾ. ਭਾਰਤੀ ਗੁਪਤਾ ਵਲੋਂ ਕੁਇਜ਼ ਅਤੇ ਗਰੁੱਪ ਅਸਾਈਨਮੈਂਟ ਮੁਕਾਬਲੇ ਕਰਵਾਏ ਗਏ। ਕੁਇਜ਼ ਮੁਕਾਬਲਿਆਂ ‘ਚ ਵਨਿਸ਼ਕਾ, ਕੁਸੁਮਅੰਜਲੀ ਅਤੇ ਨਮਿਸ਼ਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ. ਰਮਾ ਸ਼ਰਮਾ ਨੇ ਸਮੁੱਚੇ ਵਿਭਾਗ ਨੂੰ ਇਸ ਵਰਕਸ਼ਾਪ ਨੂੰ ਸਫ਼ਲਤਾਪੂਰਵਕ ਪੂਰਾ ਕਰਨ ਲਈ ਮੁਬਾਰਕਬਾਦ ਦਿੱਤੀ। -ਨਿੱਜੀ ਪੱਤਰ ਪ੍ਰੇਰਕ
Advertisement
Advertisement