ਐੱਸਡੀਓ ਬਣਨ ’ਤੇ ਦਲੇਰ ਸਿੰਘ ਦਾ ਸਨਮਾਨ
05:46 AM Dec 31, 2024 IST
ਦੇਵੀਗੜ੍ਹ: ਪਾਵਰਕੌਮ ਦੇ ਦੇਵੀਗੜ੍ਹ ਗਰਿੱਡ ਵਿੱਚ ਜੂਨੀਅਰ ਇੰਜਨੀਅਰ ਵਜੋਂ ਤਾਇਨਾਤ ਪਿੰਡ ਖੁੱਡਾ ਦੇ ਨੌਜਵਾਨ ਦਲੇਰ ਸਿੰਘ ਨੂੰ ਪੰਜਾਬ ਰਾਜ ਦੇ ਬਿਜਲੀ ਵਿਭਾਗ ਵਿੱਚ ਐੱਸਡੀਓ ਬਣਨ ’ਤੇ ਸਮੂਹ ਗ੍ਰਾਮ ਪੰਚਾਇਤ ਪਿੰਡ ਖੁੱਡਾ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦਾ ਪਰਿਵਾਰ ਸਮੇਤ ਸਨਮਾਨ ਕੀਤਾ ਗਿਆ। ਸਰਪੰਚ ਜੋਗਿੰਦਰ ਸਿੰਘ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਮੌਕੇ ਸਰਪੰਚ ਜੋਗਿੰਦਰ ਸਿੰਘ (ਮੋਤੀ) ਸਮੇਤ ਭਾਗੀਚਾ ਸਿੰਘ ਮੈਂਬਰ ਪੰਚਾਇਤ, ਸੁਰਜੀਤ ਸਿੰਘ ਮੈਂਬਰ ਪੰਚਾਇਤ, ਗੁਰਜੰਟ ਸਿੰਘ (ਬਿੱਲਾ) ਮੈਂਬਰ ਪੰਚਾਇਤ, ਬਲਵਿੰਦਰ ਸਿੰਘ (ਬਿੰਦਰ) ਰੌਣਕੀ ਰਾਮ, ਡਾ. ਬਲਵਿੰਦਰ ਸਿੰਘ (ਬਿੱਲਾ), ਦਲਜੀਤ ਸਿੰਘ, ਗੁਰਪ੍ਰੀਤ ਸਿੰਘ (ਗੋਪੀ ) ਅਤੇ ਹੋਰ ਮੌਜੂਦ ਸਨ। -ਪੱਤਰ ਪ੍ਰੇਰਕ
Advertisement
Advertisement