ਐੱਸਡੀਐੱਮ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
03:26 AM May 09, 2025 IST
ਪੱਤਰ ਪ੍ਰੇਰਕ
ਨਾਰਾਇਣਗੜ੍ਹ, 8 ਮਈ
ਐੱਸਡੀਐੱਮ ਸ਼ਾਸ਼ਵਤ ਸਾਂਗਵਾਨ ਨੇ ਅੱਜ ਸਬ-ਡਿਵੀਜ਼ਨ ਪੱਧਰ ’ਤੇ ਲਗਾਏ ਗਏ ਹੱਲ ਕੈਂਪ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਦੇ ਨਾਲ-ਨਾਲ ਅਧਿਕਾਰੀਆਂ, ਕਰਮਚਾਰੀਆਂ ਨੂੰ ਆਪਣੇ ਵਿਭਾਗ ਨਾਲ ਸਬੰਧਤ ਭਲਾਈ ਸਕੀਮਾਂ ਬਾਰੇ ਵੀ ਜਾਣਕਾਰੀ ਦੇਣੀ ਚਾਹੀਦੀ ਹੈ। ਕੈਂਪ ਵਿੱਚ ਪਿੰਡ ਬੜੀ ਬੱਸੀ ਦੀ ਤਾਰੋ ਦੇਵੀ ਨੇ ਬੁਢਾਪਾ ਪੈਨਸ਼ਨ ਬਾਰੇ ਸ਼ਿਕਾਇਤ ਕੀਤੀ, ਪਿੰਡ ਕੰਜਾਲਾ ਦੇ ਰਮੇਸ਼ ਸ਼ਰਮਾ ਨੇ ਪਰਿਵਾਰਕ ਸ਼ਨਾਖਤੀ ਕਾਰਡ ਬਾਰੇ, ਛੱਜਲਮਾਜਾਰਾ ਦੇ ਬਲਦੇਵ ਸਿੰਘ ਨੇ ਬੁਢਾਪਾ ਪੈਨਸ਼ਨ, ਪਿੰਡ ਭਰੇੜੀ ਕਲਾਂ ਦੇ ਰਮੇਸ਼ ਚੰਦ ਨੇ ਬੇਗਨਾ ਨਦੀ ਦੇ ਕੰਢਿਆਂ ਨੂੰ ਮਜ਼ਬੂਤ ਕਰਨ, ਪਿੰਡ ਗਦੌਲੀ ਦੇ ਅਮਰਜੀਤ ਸਿੰਘ ਨੇ ਗੰਦੇ ਪਾਣੀ ਦੀ ਨਿਕਾਸੀ ਲਈ ਦੀ ਸ਼ਿਕਾਇਤ ਕੀਤੀ। ਕੈਂਪ ਵਿੱਚ 8 ਸਮੱਸਿਆਵਾਂ ਆਈਆਂ। ਇਸ ਮੌਕੇ ਨਾਇਬ ਤਹਿਸੀਲਦਾਰ ਸੰਜੀਵ ਅਤਰੀ, ਐੱਸਡੀਓ ਦਲੀਪ ਸਿੰਘ ਮੌਜੂਦ ਸਨ।
Advertisement
Advertisement