ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐੱਸਟੀਐੱਫ ਨਾਲ ਮੁਕਾਬਲੇ ’ਚ ਤਸਕਰ ਹਲਾਕ

05:08 AM May 10, 2025 IST
featuredImage featuredImage
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੀਆਈਜੀ ਨਿਲਾਂਬਰੀ ਵਿਜੈ ਜਗਦਲੇ ਅਤੇ ਐੱਸਐੱਸਪੀ ਡਾ. ਅੰਕੁਰ ਗੁਪਤਾ।

ਚਰਨਜੀਤ ਸਿੰਘ ਢਿੱਲੋਂ

Advertisement

ਜਗਰਾਉਂ, 9 ਮਈ
ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਢਾਬੇ ਉੱਪਰ ਬੀਤੀ ਰਾਤ ਪੁਲੀਸ ਦੀ ਵਿਸ਼ੇਸ਼ ਟੀਮ ਤੇ ਨਸ਼ਾ ਤਸਕਰਾਂ ਵਿਚਾਲੇ ਮੁਕਾਬਲਾ ਹੋਇਆ। ਇਸ ਵਿੱਚ ਤਸਕਰ ਦੀ ਮੌਤ ਹੋ ਗਈ, ਜਦੋਂਕਿ ਦੂਜਾ ਫ਼ਰਾਰ ਹੋ ਗਿਆ। ਸੂਚਨਾ ਮਿਲਣ ’ਤੇ ਡੀਆਈਜੀ ਨਿਲਾਂਬਰੀ ਵਿਜੈ ਜਗਦਲੇ ਤੇ ਐੱਸਐੱਸਪੀ ਡਾ. ਅੰਕੁਰ ਗੁਪਤਾ ਪੁਲੀਸ ਸਣੇ ਘਟਨਾ ਸਥਾਨ ’ਤੇ ਪੁੱਜੇ। ਪੁਲੀਸ ਨੇ ਤਸਕਰਾਂ ਵੱਲੋਂ ਵਰਤਿਆ ਰਿਵਾਲਵਰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਮ੍ਰਿਤਕ ਤਸਕਰ ਦੀ ਪਛਾਣ ਰਾਜ ਕੁਮਾਰ ਰਾਜੂ ਵਾਸੀ ਪਿੰਡ ਖੁਰਸ਼ੈਦਪੁਰ ਵਜੋਂ ਹੋਈ ਹੈ ਅਤੇ ਫ਼ਰਾਰ ਮੁਲਜ਼ਮ ਦੀ ਪਛਾਣ ਕਰਨੀ ਬਾਕੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਤਸਕਰਾਂ ਦੀ ਕਾਰ ਵਿੱਚੋਂ ਧਰਵਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਸਲੇਮਪੁਰ ਦਾ ਡਰਾਈਵਿੰਗ ਲਾਇਸੈਂਸ ਅਤੇ ਆਰਸੀ ਮਿਲੀ ਜਦੋਂ ਕਿ ਦੂਸਰੀ ਆਰਸੀ ਜਗਸੀਰ ਖਾਨ ਪੁੱਤਰ ਖੈਰਾਤ ਖਾਨ ਵਾਸੀ ਪ੍ਰੀਤ ਕਲੋਨੀ ਜੀਰਕਪੁਰ ਦੇ ਨਾਮ ਵਾਲੀ ਮਿਲੀ ਹੈ ਜਿਸ ਕਾਰਨ ਪਛਾਣ ਵਿੱਚ ਦਿੱਕਤ ਆਈ ਹੈ।
ਐੱਸਪੀ (ਡੀ) ਹਰਕਮਲ ਕੌਰ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਰਾਜੂ (30) ਦਸਵੀਂ ਤੱਕ ਪੜ੍ਹਿਆ ਹੋਇਆ ਸੀ ਅਤੇ ਇਸ ਖ਼ਿਲਾਫ਼ ਲੁੱਟਾਂ-ਖੋਹਾਂ, ਨਸ਼ੇ ਅਤੇ ਅਸਲਾ ਐਕਟ ਦੇ 23 ਮੁੱਕਦਮੇ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ। ਡੀਐੱਸਪੀ ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਮੌਕੇ ਤੋਂ ਸਵਿੱਫਟ ਕਾਰ, ਕਾਰਤੂਸ, ਦੇਸੀ ਪਿਸਤੌਲ ਅਤੇ 1 ਕਿੱਲੋ 634 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਥਾਣਾ ਸਿੱਧਵਾਂ ਬੇਟ ਦੇ ਪਿੰਡਾਂ ਨਾਲ ਸਬੰਧਤ ਕੁਝ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਜਾਲ ਵਿਛਾਇਆ ਗਿਆ। ਤਸਕਰਾਂ ਤੋਂ 2 ਕਿੱਲੋ ਹੈਰੋਇਨ ਲੈਣ ਦੀ ਯੋਜਨਾ ਘੜੀ ਗਈ। ਐੱਸਟੀਐੱਫ ਤੇ ਨਸ਼ਾ ਤਸਕਰਾਂ ਨੇ ਨਸ਼ੀਲੇ ਪਦਾਰਥ ਦੇ ਆਦਾਨ-ਪ੍ਰਦਾਨ ਲਈ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਸਥਿਤ ਢਾਬੇ ਦੀ ਚੋਣ ਕੀਤੀ।
ਇਸੇ ਦੌਰਾਨ ਦੋਵੇਂ ਤਸਕਰ ਕਾਰ ’ਤੇ ਢਾਬੇ ਉੱਤੇ ਪਹੁੰਚੇ। ਪੁਲੀਸ ਦੇ ਜਾਲ ਵਿੱਚ ਘਿਰੇ ਦੇਖ ਕੇ ਦੋਵਾਂ ਵਿੱਚੋਂ ਇੱਕ ਨੇ ਪੁਲੀਸ ’ਤੇ ਫਾਇਰਿੰਗ ਕਰ ਦਿੱਤੀ। ਤਸਕਰਾਂ ਵੱਲੋਂ ਚਲਾਈ ਗੋਲੀ ਪੁਲੀਸ ਦੀ ਗੱਡੀ ਦਾ ਅਗਲਾ ਸ਼ੀਸ਼ਾ ਤੋੜ ਕੇ ਅੰਦਰ ਲੰਘ ਗਈ ਪਰ ਪੁਲੀਸ ਮੁਲਾਜ਼ਮ ਦਾ ਬਚਾਅ ਰਿਹਾ, ਜਦੋਂ ਪੁਲੀਸ ਨੇ ਜਵਾਬੀ ਗੋਲੀ ਚਲਾਈ ਤਾਂ ਤਸਕਰ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਉਸ ਦਾ ਦੂਜਾ ਸਾਥੀ ਕਾਰ ਲੈ ਕੇ ਫ਼ਰਾਰ ਹੋ ਗਿਆ।

Advertisement
Advertisement