ਐੱਸਐੱਸਪੀ ਯਾਦਵ ਨੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਸੁਣੀਆਂ
05:00 AM Apr 15, 2025 IST
ਖੰਨਾ: ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਜੋਤੀ ਯਾਦਵ ਨੇ ਜ਼ਿਲ੍ਹੇ ਭਰ ਦੇ ਅਧਿਕਾਰੀਆਂ ਦੀ ਇਕ ਕ੍ਰਾਈਮ ਮੀਟਿੰਗ ਕੀਤੀ ਜਿਸ ਵਿਚ ਨਸ਼ਾਖੋਰੀ, ਕ੍ਰਾਈਮ ਤੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਸਖਤ ਹਦਾਇਤਾਂ ਦਿੱਤੀਆਂ ਗਈਆਂ। ਇਸ ਮੀਟਿੰਗ ਵਿਚ ਜ਼ਿਲ੍ਹੇ ਭਰ ਦੇ ਐੱਸਪੀ, ਡੀਐੱਸਪੀ, ਐੱਸਐੱਚਓ, ਚੌਕੀ ਇੰਚਾਰਜ, ਪ੍ਰਭਾਰੀ ਵਿੰਗ ਇੰਜਾਰਜ ਅਤੇ ਹੋਰ ਸਟਾਫ਼ ਮੌਜੂਦ ਸੀ। ਮੀਟਿੰਗ ਦੌਰਾਨ ਨਸ਼ਿਆਂ ਵਿਰੁੱਧ ਸਖਤ ਕਾਰਵਾਈ ਅਤੇ ਮਹੱਤਵਪੂਰਨ ਮਾਮਲਿਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਐਸਐਸਪੀ ਨੇ ਜਨਤਕ ਸ਼ਿਕਾਇਤਾਂ ਦਾ ਜਲਦ ਨਿਪਟਾਰਾ ਕਰਨ, ਪੁਲੀਸ ਦਾ ਜਨਤਾ ਨਾਲ ਸਹੀ ਵਿਵਹਾਰ ਤੇ ਪਾਰਦਰਸ਼ੀ ਪੁਲਿਸਿੰਗ ਸਬੰਧੀ ਜ਼ਰੂਰੀ ਨਿਰਦੇਸ਼ ਦਿੰਦਿਆਂ ਕਿਹਾ ਕਿ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਸੁਚੇਤ ਰਹਿ ਕੇ ਕੰਮ ਕਰਨ ਦੀ ਲੋੜ ਹੈ। -ਨਿੱਜੀ ਪੱਤਰ ਪ੍ਰੇਰਕ
Advertisement
Advertisement