ਐੱਸਐੱਸਪੀ ਖੰਨਾ ਵੱਲੋਂ ਨਸਰਾਲੀ ਵਾਸੀਆਂ ਨਾਲ ਮੀਟਿੰਗ
05:45 AM May 24, 2025 IST
ਪਾਇਲ: ਨੇੜਲੇ ਪਿੰਡ ਨਸਰਾਲੀ ਵਿੱਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਐੱਸਐੱਸਪੀ ਖੰਨਾ ਜੋਤੀ ਯਾਦਵ ਨੇ ਮੀਟਿੰਗ ਦੌਰਾਨ ਪਿਛਲੇ ਤਿੰਨ ਮਹੀਨਿਆਂ ਤੋਂ ਚਲਾਈ ਜਾ ਰਹੀ ਮੁਹਿੰਮ ਬਾਰੇ ਲੋਕਾਂ ਨਾਲ ਦੋ-ਪੱਖੀ ਵਿਚਾਰਾਂ ਕੀਤੀਆਂ। ਡਾ. ਯਾਦਵ ਨੇ ਕਿਹਾ ਕਿ ਸਾਡਾ ਮੁੱਖ ਮਕਸਦ ਚਿੱਟੇ ਨੂੰ ਹੇਠਲੇ ਪੱਧਰ ’ਤੇ ਬਿਲਕੁੱਲ ਖਤਮ ਕਰਕੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਸਾਧਨ ਮੁਹੱਈਆ ਕਰਵਾਈਏ, ਤਾਂ ਜੋ ਉਹ ਇਸ ਦਲਦਲ ’ਚੋਂ ਨਿਕਲ ਕੇ ਆਪਣੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਜੀਵਨ ਨੂੰ ਖੁਸ਼ਹਾਲ ਬਣਾ ਸਕਣ। ਐੱਸਡੀਐੱਮ ਖੰਨਾ ਡਾ. ਬਲਜਿੰਦਰ ਸਿੰਘ ਨੇ ਕਿਹਾ ਕਿ ਨਸ਼ਾ ਇੱਕ ਅਜਿਹੀ ਅਲਾਮਤ ਹੈ, ਜਿਸ ਦੀ ਦਲਦਲ ’ਚ ਨੌਜਵਾਨ ਸ਼ੌਕ ਵਜੋਂ ਗਰਕ ਹੋ ਜਾਂਦੇ ਹਨ ਤੇ ਫਿਰ ਇਸ ਵਿੱਚੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ ਪਰ ਹੁਣ ਸਰਕਾਰ ਵਲੋਂ ਨਸ਼ੇ ਦੇ ਰੋਗੀਆਂ ਦਾ ਇਲਾਜ ਮੁਫਤ ਕਰਵਾਇਆ ਜਾਂਦਾ ਹੈ। -ਪੱਤਰ ਪ੍ਰੇਰਕ
Advertisement
Advertisement