ਨਿੱਜੀ ਪੱਤਰ ਪ੍ਰੇਰਕਜਗਰਾਉਂ, 5 ਜਨਵਰੀਨੇੜਲੇ ਮਹੰਤ ਲਛਮਣ ਦਾਸ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਵਿੱਚ ਅੱਜ ਮਹੰਤ ਲਛਮਣ ਦਾਸ ਦੀ ਬਰਸੀ ਮਨਾਈ ਗਈ। ਇਸ ਮੌਕੇ ਸਮੂਹ ਸਟਾਫ਼ ਨੇ ਮਿਲ ਕੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਤੇ ਮਗਰੋਂ ਮਹੰਤ ਲਛਮਣ ਦਾਸ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਪ੍ਰਿੰਸੀਪਲ ਬਲਦੇਵ ਬਾਵਾ ਨੇ ਕਿਹਾ ਕਿ ਮਹੰਤ ਜੀ ਦੀ ਸੋਚ ਅਨੁਸਾਰ ਸਿੱਖਿਆ ਤੇ ਸਿਹਤ ਨੂੰ ਸਮਰਪਿਤ ਇਹ ਸੰਸਥਾ ਬਹੁਤ ਹੀ ਘੱਟ ਖਰਚ ਵਿੱਚ ਵਿਦਿਆਰਥੀਆਂ ਦੀ ਬਿਹਤਰੀ ਲਈ ਕੰਮ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਮਹੰਤ ਲਛਮਣ ਦਾਸ ਦੀ ਨਿੱਘੀ ਯਾਦ ਵਿੱਚ ਸਥਾਪਤ ਇਹ ਸਕੂਲ ਮੱਧਵਰਗ ਦੇ ਪੇਂਡੂ ਵਿਦਿਆਰਥੀਆਂ ਦੇ ਵਿੱਦਿਅਕ ਵਿਕਾਸ ਲਈ ਅਹਿਮ ਯੋਗਦਾਨ ਪਾ ਰਿਹਾ ਹੈ। ਪ੍ਰਿੰਸੀਵਲ ਨੇ ਕਿਹਾ ਕਿ ਇੱਕ ਤਜ਼ਰਬੇਕਾਰ ਟੀਮ ਅਤੇ ਅਨੁਸ਼ਾਸਿਤ ਸੰਸਥਾ ਹੀ ਵਿਦਿਆਰਥੀਆਂ ਦੇ ਅੰਦਰਲੇ ਹੁਨਰ ਨੂੰ ਪਛਾਣ ਕੇ ਉਸ ਨੂੰ ਸਹੀ ਵਿੱਦਿਅਕ ਵਿਕਾਸ ਦੀ ਦਿਸ਼ਾ ਦੇ ਸਕਦੀ ਹੈ। ਇਸ ਮੌਕੇ ਜਸਮਿੰਦਰ ਕੌਰ, ਗੁਰਿੰਦਰਪਾਲ ਸਿੰਘ, ਜਸਵੀਰ ਸਿੰਘ, ਤੇਜਿੰਦਰਪਾਲ ਸਿੰਘ, ਅੰਮ੍ਰਿਤਪਾਲ ਕੌਰ, ਸੁਖਦੀਪ ਕੌਰ ਅਤੇ ਸਮੂਹ ਸਟਾਫ਼ ਹਾਜ਼ਰ ਸੀ।