ਐੱਮਐੱਮ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ
05:23 AM May 26, 2025 IST
ਕਾਲਾਂਵਾਲੀ: ਐੱਮਐੱਮ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਔਢਾਂ ਦੇ 10ਵੀਂ ਅਤੇ 12ਵੀਂ ਕਲਾਸ ਦੇ 66 ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਬੋਰਡ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ। ਸਕੂਲ ਦੇ ਸਾਬਕਾ ਵਿਦਿਆਰਥੀ ਅਤੇ ਵਰਤਮਾਨ ਵਿੱਚ ਆਈਆਈਟੀ ਖੜਗਪੁਰ (ਪੱਛਮੀ ਬੰਗਾਲ) ਵਿੱਚ ਪੜ੍ਹ ਰਹੇ ਦੀਕਸ਼ੰਤ ਸਾਈਂ ਮੁੱਖ ਮਹਿਮਾਨ ਵਜੋਂ ਮੌਜੂਦ ਸਨ। ਦੀਕਸ਼ੰਤ ਸਾਈਂ ਆਪਣੇ ਅਧਿਆਪਕਾਂ ਨਾਲ ਦੁਬਾਰਾ ਮਿਲਣ ’ਤੇ ਭਾਵੁਕ ਹੋ ਗਏ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਟੀਚਿਆਂ ਪ੍ਰਤੀ ਸਮਰਪਿਤ ਰਹਿਣ ਅਤੇ ਲਗਾਤਾਰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਦੇ ਡਾਇਰੈਕਟਰ ਗੁਲਾਬ ਸਿੰਘ, ਪ੍ਰਿੰਸੀਪਲ ਸੀਮਾ ਬੈਨੀਵਾਲ ਅਤੇ ਸੰਸਥਾਪਕ ਰੋਹਤਾਸ਼ ਗੋਦਾਰਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਸਤਨਾਮ ਸਿੰਘ, ਜਸਵੀਰ ਕੌਰ, ਪੂਜਾ ਸ਼ਰਮਾ, ਕਿਰਨਹਿਤ ਕੌਰ, ਬੀਰਬਲ ਦਾਸ ਅਤੇ ਸਮੂਹ ਸਟਾਫ਼ ਮੈਂਬਰ ਸ਼ਾਮਲ ਸਨ। -ਪੱਤਰ ਪ੍ਰੇਰਕ
Advertisement
Advertisement
Advertisement