ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐੱਮਏ ਬੇਬੀ ਸੀਪੀਆਈ (ਐੱਮ) ਦੇ ਜਨਰਲ ਸਕੱਤਰ ਚੁਣੇ

02:30 PM Apr 07, 2025 IST

ਮਦੁਰਾਇ, 6 ਅਪਰੈਲ

Advertisement

ਕੇਰਲ ਦੇ ਸਾਬਕਾ ਮੰਤਰੀ ਐੱਮਏ ਬੇਬੀ ਨੂੰ ਅੱਜ ਸੀਪੀਆਈ (ਐੱਮ) ਦੀ 24ਵੀਂ ਪਾਰਟੀ ਕਾਂਗਰਸ ਦੌਰਾਨ ਪਾਰਟੀ ਦਾ ਜਨਰਲ ਸਕੱਤਰ ਚੁਣਿਆ ਗਿਆ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਪਾਰਟੀ ਦੇ ਇੱਕ ਵਰਗ ਨੇ ਇਸ ਅਹੁਦੇ ਲਈ ‘ਆਲ ਇੰਡੀਆ ਕਿਸਾਨ ਸਭਾ’ (ਏਆਈਕੇਐੱਸ) ਦੇ ਪ੍ਰਧਾਨ ਅਸ਼ੋਕ ਧਾਵਲੇ ਦੀ ਹਮਾਇਤ ਕੀਤੀ ਸੀ। ਸਾਲ 1954 ’ਚ ਕੇਰਲ ਦੇ ਪ੍ਰੱਕੁਲਮ ’ਚ ਪੀਐੱਮ ਅਲੈਗਜ਼ੈਂਡਰ ਤੇ ਲਿਲੀ ਅਲੈਗਜ਼ੈਂਡਰ ਦੇ ਘਰ ਜਨਮੇ ਬੇਬੀ ਸਕੂਲ ਦੇ ਦਿਨਾਂ ’ਚ ‘ਕੇਰਲ ਸਟੂਡੈਂਟਸ ਫੈਡਰੇਸ਼ਨ’ ਵਿੱਚ ਸ਼ਾਮਲ ਹੋ ਗਏ ਸਨ। ਕੇਰਲ ਸਟੂਡੈਂਟਸ ਫੈਡਰੇਸ਼ਨ ਦਾ ਨਾਂ ਬਾਅਦ ਵਿੱਚ ‘ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ’ ਕਰ ਦਿੱਤਾ ਗਿਆ ਸੀ। ਉਹ 1986 ਤੋਂ 1998 ਤੱਕ ਰਾਜ ਸਭਾ ਮੈਂਬਰ ਰਹਿ ਚੁੱਕੇ ਹਨ। ਬੇਬੀ 2012 ਤੋਂ ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀਪੀਆਈ-ਐੱਮ) ਦੀ ਫ਼ੈਸਲੇ ਲੈਣ ਵਾਲੀ ਸਭ ਤੋਂ ਵੱਡੀ ਸੰਸਥਾ ਪੋਲਿਟ ਬਿਊਰੋ ਦੇ ਮੈਂਬਰ ਹਨ। ਪਿਛਲੇ ਸਾਲ ਸੀਤਾਰਾਮ ਯੇਚੁਰੀ ਦੇੇ ਦੇਹਾਂਤ ਤੋਂ ਬਾਅਦ ਪਾਰਟੀ ਦੇ ਜਨਰਲ ਸਕੱਤਰ ਦਾ ਅਹੁਦਾ ਖਾਲੀ ਹੋ ਗਿਆ ਸੀ ਜਿਸ ਮਗਰੋਂ ਪ੍ਰਕਾਸ਼ ਕਰਤ ਨੇ ਅੰਤਰਿਮ ਕੋਆਰਡੀਨੇਟਰ ਵਜੋਂ ਅਹੁਦਾ ਸੰਭਾਲਿਆ ਸੀ। ਸੀਪੀਆਈ (ਐੱਮ) ਦੀ 24ਵੀਂ ਕਾਂਗਰਸ 2 ਅਪਰੈਲ ਨੂੰ ਸ਼ੁਰੂ ਹੋਈ ਸੀ।

ਇਸੇ ਦੌਰਾਨ ਨਵੀਂ ਕੇਂਦਰੀ ਕਮੇਟੀ ਤੇ ਪੋਲਿਟ ਬਿਊਰੋ ਦੀ ਚੋਣ ਵੀ ਕੀਤੀ ਗਈ। ਕਈ ਆਗੂਆਂ ਨੇ 75 ਸਾਲ ਦੀ ਤੈਅ ਉਮਰ ਪਾਰ ਹੋਣ ਮਗਰੋਂ ਆਪਣੇ ਅਹੁਦੇ ਛੱਡ ਦਿੱਤੇ ਜਦਕਿ ਨਵੇਂ ਚਿਹਰੇ ਸ਼ਾਮਲ ਕੀਤੇ ਗਏ। ਸੀਪੀਆਈ-ਐੱਮ ਨੇ 84 ਮੈਂਬਰੀ ਕੇਂਦਰੀ ਕਮੇਟੀ ਦੀ ਚੋਣ ਕੀਤੀ ਜਿਸ ’ਚ 30 ਨਵੇਂ ਮੈਂਬਰ ਸ਼ਾਮਲ ਹਨ। ਕੇਂਦਰੀ ਕਮੇਟੀ ਨੇ 18 ਮੈਂਬਰੀ ਪੋਲਿਟ ਬਿਊਰੋ ਦੀ ਚੋਣ ਕੀਤੀ ਜਿਸ ’ਚ ਅੱਠ ਨਵੇਂ ਮੈਂਬਰ ਸ਼ਾਮਲ ਹਨ। -ਪੀਟੀਆਈ

Advertisement

Advertisement