ਐੱਨਸੀਈਆਰਟੀ ਦੀਆਂ ਨਕਲੀ ਕਿਤਾਬਾਂ ਜ਼ਬਤ
04:29 AM May 20, 2025 IST
ਨਵੀਂ ਦਿੱਲੀ, 19 ਮਈ
ਦਿੱਲੀ ਪੁਲੀਸ ਨੇ 2.4 ਕਰੋੜ ਰੁਪਏ ਤੋਂ ਵੱਧ ਮੁੱਲ ਦੀਆਂ ਐੱਨਸੀਈਆਰਟੀ ਦੀਆਂ 1.70 ਲੱਖ ਤੋਂ ਵੱਧ ਨਕਲੀ ਕਿਤਾਬਾਂ ਜ਼ਬਤ ਕਰ ਕੇ ਪਿਓ-ਪੁੱਤਰ ਸਣੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਦਿਆਂ ਇਕ ਵੱਡੇ ਪਾਇਰੇਸੀ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇਕ ਅਧਿਕਾਰੀ ਨੇ ਦਿੱਤੀ। ਮੁਲਜ਼ਮਾਂ ਦੀ ਪਛਾਣ ਪ੍ਰਸ਼ਾਂਤ ਗੁਪਤਾ (48) ਤੇ ਉਸ ਦੇ ਪੁੱਤਰ ਨਿਸ਼ਾਂਤ ਗੁਪਤਾ (26) ਅਤੇ ਅਰਵਿੰਦ ਕੁਮਾਰ ਵਜੋਂ ਹੋਈ ਹੈ। ਪੁਲੀਸ ਕਮਿਸ਼ਨਰ (ਸ਼ਾਹਦਰਾ) ਪ੍ਰਸ਼ਾਂਤ ਗੌਤਮ ਨੇ ਇਕ ਬਿਆਨ ਵਿੱਚ ਕਿਹਾ, ‘‘ਪ੍ਰਸ਼ਾਂਤ ਤੇ ਨਿਸ਼ਾਂਤ ਦੀ ਇਕ ਦੁਕਾਨ ਸੀ, ਜਿੱਥੇ ਪੁਲੀਸ ਨੂੰ ਅਸਲੀ ਐੱਨਸੀਈਆਰਟੀ ਸਮੱਗਰੀ ਦੀ ਆੜ ਹੇਠ ਨਕਲੀ ਕਿਤਾਬਾਂ ਦਾ ਵੱਡਾ ਸਟਾਕ ਮਿਲਿਆ। ਮੰਡੋਲੀ ਰੋਡ ’ਤੇ ਇਕ ਦੁਕਾਨ ਤੋਂ ਨਕਲੀ ਐੱਨਸੀਈਆਰਟੀ ਦੀਆਂ ਕਿਤਾਬਾਂ ਦੀ ਵਿਕਰੀ ਬਾਰੇ 16 ਮਈ ਨੂੰ ਪੁਲੀਸ ਨੂੰ ਮਿਲੀ ਗੁਪਤ ਸੂਚਨਾ ਤੋਂ ਬਾਅਦ ਗਰੋਹ ਦਾ ਪਤਾ ਲੱਗਿਆ।’’ -ਪੀਟੀਆਈ
Advertisement
Advertisement