ਐੱਨਪੀਐੱਸ ਕਰਮਚਾਰੀ ਫੈੱਡਰੇਸ਼ਨ ਵੱਲੋਂ ਮੋਮਬੱਤੀ ਮਾਰਚ
09:08 AM Sep 14, 2024 IST
ਪੱਤਰ ਪ੍ਰੇਰਕ
ਚੰਡੀਗੜ੍ਹ, 13 ਸਤੰਬਰ
ਆਲ ਇੰਡੀਆ ਐੱਨਪੀਐੱਸ ਕਰਮਚਾਰੀ ਫੈਡਰੇਸ਼ਨ (ਇੰਡੀਆ) ਚੰਡੀਗੜ੍ਹ ਵੱਲੋਂ ਯੂਨੀਫਾਈਡ ਪੈਨਸ਼ਨ ਸਕੀਮ (ਯੂਪੀਐੱਸ) ਨੂੰ ਰੱਦ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਲਈ ਅੱਜ ਪੀਜੀਆਈ ਤੋਂ ਪਲਾਜ਼ਾ ਸੈਕਟਰ-17 ਤੱਕ ਮੋਮਬੱਤੀ ਮਾਰਚ ਕੀਤਾ ਗਿਆ। ਸੈਕਟਰ-17 ਵਿੱਚ ਪਹੁੰਚ ਕੇ ਮੁਲਾਜ਼ਮਾਂ ਨੇ ਯੂਪੀਐੱਸ ਦਾ ਤਿੱਖਾ ਵਿਰੋਧ ਕੀਤਾ।
ਇਸ ਮਾਰਚ ਵਿੱਚ ਪੀਜੀਆਈ, ਜੀਐੱਮਐੱਸਐੱਚ-16, ਜੀਐੱਮਸੀਐਚ-32, ਇਨਕਮ ਟੈਕਸ ਵਿਭਾਗ ਆਦਿ ਦੇ ਕਰਮਚਾਰੀਆਂ ਨੇ ਉਚੇਚੇ ਤੌਰ ’ਤੇ ਭਾਗ ਲਿਆ ਅਤੇ ਇੱਕ ਆਵਾਜ਼ ਵਿੱਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਕੀਤੀ। ਆਲ ਇੰਡੀਆ ਐੱਨ.ਪੀ.ਐੱਸ. ਕਰਮਚਾਰੀ ਫੈਡਰੇਸ਼ਨ ਇੰਡੀਆ ਚੰਡੀਗੜ੍ਹ ਦੇ ਸਟੇਟ ਸੰਚਾਲਕ ਸਤਿਆਵੀਰ ਡਗੁਰ ਦੀ ਅਗਵਾਈ ਹੇਠ ਇਕੱਠੇ ਹੋਏ ਮੁਲਾਜ਼ਮਾਂ ਨੇ ਕੇਂਦਰ ਸਰਕਾਰ ਵੱਲੋਂ ਹਾਲ ਹੀ ਵਿੱਚ ਤਜਵੀਜ਼ਤ ਯੂਨੀਫਾਈਡ ਪੈਨਸ਼ਨ ਸਕੀਮ ਤੇ ਐਨ.ਪੀ.ਐੱਸ. ਨੂੰ ਮੁੱਢੋਂ ਰੱਦ ਕਰ ਦਿੱਤਾ।
Advertisement
Advertisement