ਐੱਨਆਰਆਈ ਦੇ ਘਰੋਂ ਗਹਿਣੇ ਤੇ ਨਕਦੀ ਚੋਰੀ
06:50 AM Dec 24, 2024 IST
ਪੱਤਰ ਪ੍ਰੇਰਕਜਗਰਾਉਂ, 23 ਦਸੰਬਰ
Advertisement
ਨੇੜਲੇ ਪਿੰਡ ਕਾਂਉਕੇ ਕਲਾਂ ’ਚ ਐੱਨਆਰਆਈ ਪਰਿਵਾਰ ਦੇ ਇੱਕ ਜਾਣਕਾਰ ਨੇ ਗਹਿਣੇ ਤੇ ਨਕਦੀ ਚੋਰੀ ਕਰ ਲਈ। ਇਸ ਸਬੰਧੀ ਕੈਨੇਡਾ ਵਸਦੇ ਸੋਹਣ ਸਿੰਘ ਸੇਵਾ-ਮੁੱਕਤ ਐੱਫਸੀਆਈ ਇੰਸਪੈਕਟਰ ਨੇ ਪੁਲੀਸ ਕੋਲ ਸ਼ਿਕਾਇਤ ਦਿੱਤੀ ਹੈ ਕਿ ਉਹ ਕੁੱਝ ਸਮਾਂ ਪਹਿਲਾਂ ਹੀ ਕੈਨੇਡਾ ਤੋਂ ਪਿੰਡ ਕਾਉਂਕੇ ਕਲਾਂ ਆਇਆ ਸੀ ਤੇ ਬੀਤੀ 20 ਦਸੰਬਰ ਨੂੰ ਉਹ ਪਿੰਡ ਚੰਗਣਾ ਗਿਆ ਸੀ। ਜਦੋਂ ਅਗਲੇ ਦਿਨ ਉਹ ਘਰੇ ਪਰਤਿਆ ਤਾਂ ਸਾਰੇ ਤਾਲੇ ਖੁੱਲ੍ਹੇ ਹੋਏ ਸਨ ਤੇ ਘਰ ਵਿੱਚੋਂ ਲੋਹੇ ਦੀ ਅਲਮਾਰੀ ਵਿੱਚ ਪਏ 100 ਕੈਨੇਡੀਅਨ ਡਾਲਰ ਤੇ 100 ਅਮਰੀਕਨ ਡਾਲਰ ਅਤੇ ਗਹਿਣੇ ਗਾਇਬ ਸਨ। ਇਸ ਬਾਰੇ ਜਾਂਚ ਕਰਨ ’ਤੇ ਪਤਾ ਲੱਗਿਆ ਕਿ ਇਹ ਚੋਰੀ ਹੁਸਨਦੀਪ ਸਿੰਘ ਵਾਸੀ ਪਿੰਡ ਤਖਤੂਪੁਰਾ (ਮੋਗਾ) ਨੇ ਕੀਤੀ ਹੈ। ਸੋਹਣ ਸਿੰਘ ਨੇ ਇਸ ਸਬੰਧੀ ਪੁਲੀਸ ਨੂੰ ਸੂਚਿਤ ਕੀਤਾ, ਜਿਸ ਮਗਰੋਂ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਆਰੰਭ ਦਿੱਤੀ ਹੈ।
Advertisement
Advertisement