ਐਕਟਿਵਾ ਚੋਰੀ ਕਰਨ ਵਾਲਾ ਕਾਬੂ
05:02 AM Jul 05, 2025 IST
ਖੇਤਰੀ ਪ੍ਰਤੀਨਿਧ
Advertisement
ਐਸ.ਏ.ਐਸ.ਨਗਰ(ਮੁਹਾਲੀ), 4 ਜੁਲਾਈ
ਮੁਹਾਲੀ ਪੁਲੀਸ ਨੇ ਇੱਕ ਐਕਟਿਵਾ ਚੋਰ ਨੂੰ ਕਾਬੂ ਕਰਕੇ ਉਸਦੇ ਕਬਜ਼ੇ ’ਚੋਂ ਚੋਰੀ ਦੀਆਂ ਦੋ ਐਕਟਿਵਾ ਬਰਾਮਦ ਕੀਤੀਆਂ ਹਨ। ਡੀਐੱਸਪੀ ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਵਿਨੈ ਇੱਕਾ ਵਾਸੀ ਚੱਕ ਹਕੀਮ ਫਗਵਾੜਾ, ਜ਼ਿਲ੍ਹਾ ਜਲੰਧਰ, ਹਾਲ ਵਾਸੀ ਕਿਰਾਏਦਾਰ ਪਿੰਡ ਦਾਊਮਾਜਰਾ ਦੀ ਸ਼ਿਕਾਇਤ ’ਤੇ ਥਾਣਾ ਫੇਜ਼ ਅੱਠ ਵਿੱਚ ਐਕਟਿਵਾ ਚੋਰੀ ਹੋਣ ਦਾ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ’ਚ ਗੁਰਚਰਨ ਸਿੰਘ ਉਰਫ ਗੁਰੂ ਵਾਸੀ ਨੇੜੇ ਸ਼ੇਰਾ ਵਾਲੀ ਮੰਦਿਰ ਫੇਜ਼-11 ਮੁਹਾਲੀ ਨੂੰ ਚੋਰੀ ਕੀਤੀ ਐਕਟਿਵਾ ਸਣੇ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਲੋਂ ਪੁੱਛ-ਪੜਤਾਲ ਮਗਰੋਂ ਚੋਰੀ ਦੀ ਇੱਕ ਹੋਰ ਐਕਟਿਵਾ (ਨੰਬਰ ਪੀ ਬੀ 65-ਜੈਡ-6012) ਵੀ ਬਰਾਮਦ ਕਰਵਾਈ ਗਈ।
Advertisement
Advertisement