ਐਂਬੂਲੈਂਸ ਸਟਾਫ਼ ਦੀ ਕੁੱਟਮਾਰ ਦੇ ਦੋਸ਼ ਹੇਠ ਕੇਸ ਦਰਜ
05:37 AM May 16, 2025 IST
ਪੱਤਰ ਪ੍ਰੇਰਕ
ਭਗਤਾ ਭਾਈ, 15 ਮਈ
ਥਾਣਾ ਭਗਤਾ ਭਾਈ ਦੀ ਪੁਲੀਸ ਨੇ ਪਿੰਡ ਦਿਆਲਪੁਰਾ ਮਿਰਜ਼ਾ ਦੇ ਦੋ ਵਿਅਕਤੀਆਂ ਖ਼ਿਲਾਫ਼ ਸਿਵਲ ਹਸਪਤਾਲ ਭਗਤਾ ਭਾਈ ਦੀ ਸਰਕਾਰੀ ਐਂਬੂਲੈਂਸ 108 ਦੇ ਸਟਾਫ਼ ਦੀ ਕੁੱਟਮਾਰ ਤੇ ਗਾਲ੍ਹਾਂ ਕੱਢਣ ਦੇ ਦੋਸ਼ ’ਚ ਮੁਕੱਦਮਾ ਦਰਜ ਕੀਤਾ ਹੈ। ਐਂਬੂਲੈਂਸ ਦੇ ਡਰਾਈਵਰ ਸੁਖਮੰਦਰ ਸਿੰਘ ਵਾਸੀ ਗੁਰੂਸਰ ਨੇ ਪੁਲੀਸ ਕੋਲ ਦਰਜ ਕਰਵਾਏ ਬਿਆਨਾਂ 'ਚ ਦੱਸਿਆ ਕਿ ਉਨ੍ਹਾਂ ਕੋਲ ਕਾਲ ਮੌਸੂਲ ਹੋਈ ਸੀ ਕਿ ਪਿੰਡ ਦਿਆਲਪੁਰਾ ਮਿਰਜ਼ਾ ਵਿਖੇ ਕੋਈ ਵਿਅਕਤੀ ਬੇਹੋਸ਼ੀ ਦੀ ਹਾਲਤ 'ਚ ਆਪਣੇ ਘਰੇ ਪਿਆ ਹੈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਨਥਾਣਾ ਲੈ ਕੇ ਜਾਣਾ ਹੈ। ਉਹ ਆਪਣੇ ਸਾਥੀ ਸੁਖਪ੍ਰੀਤ ਸਿੰਘ ਨਾਲ ਦਿਆਲਪੁਰਾ ਮਿਰਜਾ ਪਹੁੰਚ ਕੇ ਉਕਤ ਮੋਬਾਈਲ ਨੰਬਰ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬੰਦ ਆ ਰਿਹਾ ਸੀ। ਫਿਰ ਪਤਾ ਕਰਕੇ ਉਸ ਘਰ ਕੋਲ ਪੁੱਜੇ ਜਿੱਥੇ ਮੁਲਜ਼ਮਾਂ ਨੇ ਐਂਬੂਲੈਂਸ ਨੂੰ ਘੇਰ ਕੇ ਗਾਲੀ ਗਲੋਚ ਕਰਦਿਆਂ ਉਨ੍ਹਾਂ ਦੀ ਕੁੱਟਮਾਰ ਕੀਤੀ। ਪੁਲੀਸ ਨੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement
Advertisement