ਏਸ਼ੀਆ ਕੱਪ ਹਾਕੀ: ਵੀਜ਼ੇ ਦੀ ਗਾਰੰਟੀ ਚਾਹੁੰਦੈ ਪਾਕਿ
04:50 AM May 19, 2025 IST
ਕਰਾਚੀ, 18 ਮਈ
ਪਾਕਿਸਤਾਨ ਹਾਕੀ ਫੈਡਰੇਸ਼ਨ ਚਾਹੁੰਦੀ ਹੈ ਕਿ ਏਸ਼ਿਆਈ ਹਾਕੀ ਫੈਡਰੇਸ਼ਨ ਭਾਰਤ ’ਚ 27 ਅਗਸਤ ਤੋਂ 7 ਸਤੰਬਰ ਤੱਕ ਹੋਣ ਵਾਲੇ ਏਸ਼ੀਆ ਕੱਪ ’ਚ ਹਿੱਸਾ ਲੈਣ ਲਈ ਉਸ ਦੀ ਟੀਮ ਲਈ ਵੀਜ਼ੇ ਦੀ ਗਾਰੰਟੀ ਦੇਵੇ। ‘ਅਪਰੇਸ਼ਨ ਸਿੰਧੂਰ’ ਕਾਰਨ ਬਿਹਾਰ ਦੇ ਰਾਜਗੀਰ ’ਚ ਹੋਣ ਵਾਲੇ ਟੂਰਨਾਮੈਂਟ ’ਚ ਪਾਕਿਸਤਾਨ ਦੀ ਸ਼ਮੂਲੀਅਤ ’ਤੇ ਸਵਾਲੀਆ ਨਿਸ਼ਾਨ ਲੱਗ ਗਏ ਹਨ। ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾਨਾਥ ਸਿੰਘ ਨੇ ਕਿਹਾ ਕਿ ਇਸ ਮੁੱਦੇ ’ਤੇ ਹਾਲੇ ਕੁਝ ਵੀ ਆਖਣਾ ਜਲਦਬਾਜ਼ੀ ਹੋਵੇਗਾ ਪਰ ਉਹ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਨਗੇ। -ਪੀਟੀਆਈ
Advertisement
Advertisement