ਏਬੀਸੀ ਸਕੂਲ ’ਚ ਦੰਦਾਂ ਤੇ ਅੱਖਾਂ ਦਾ ਜਾਂਚ ਕੈਂਪ
05:34 AM May 23, 2025 IST
ਸੰਦੌੜ: ਸਿਹਤ ਕੇਂਦਰ ਕਲਿਆਣ ਦੀ ਟੀਮ ਵੱਲੋਂ ਏਬੀਸੀ ਇੰਟਰਨੈਸ਼ਨਲ ਪਬਲਿਕ ਸਕੂਲ ਮਹੋਲੀ ਖੁਰਦ ਵਿੱਚ ਅੱਖਾਂ ਅਤੇ ਦੰਦਾਂ ਦਾ ਜਾਂਚ ਕੈਂਪ ਲਗਾਇਆ ਗਿਆ। ਸਿਹਤ ਕਰਮਚਾਰੀ ਚਮਕੌਰ ਸਿੰਘ ਸੰਦੌੜ ਨੇ ਦੱਸਿਆ ਕਿ ਕੈਂਪ ਦੌਰਾਨ ਜਿੱਥੇ ਵਿਦਿਆਰਥੀਆਂ ਦੀਆਂ ਅੱਖਾਂ ਤੇ ਦੰਦਾਂ ਦੀ ਜਾਂਚ ਸੀਐੱਚਓ ਡਾ. ਗੁਰਰਾਜਕਮਲ ਕੌਰ ਵੱਲੋਂ ਕੀਤੀ ਗਈ ਉਥੇ ਹੀ ਵਿਦਿਆਰਥੀਆਂ ਨੂੰ ਸਿਹਤ, ਸਫ਼ਾਈ ਅਤੇ ਖੁਰਾਕ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਕੂਲ ਦੇ ਡਾਇਰੈਕਟਰ ਸੰਜੀਵ ਸ਼ਰਮਾ, ਸੀਐੱਚਓ ਡਾ. ਗੁਰਰਾਜਕਮਲ ਕੌਰ, ਚਮਕੌਰ ਸਿੰਘ, ਰਮਨਦੀਪ ਕੌਰ, ਮਨਪ੍ਰੀਤ ਕੌਰ ਆਸ਼ਾ, ਅਧਿਆਪਕ ਪੂਰਨ ਸਿੰਘ ਤੇ ਰਵੀਪਾਲ ਸਿੰਘ ਸਮੇਤ ਸਮੂਹ ਸਟਾਫ਼ ਹਾਜ਼ਰ ਸੀ। -ਪੱਤਰ ਪ੍ਰੇਰਕ
Advertisement
Advertisement