ਏਡੀਸੀ ਦੀ ਕਾਰ ਰੇਹੜੀ ਨਾਲ ਟਕਰਾਉਣ ਮਗਰੋਂ ਪਲਟੀ
06:15 AM Jun 12, 2025 IST
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 11 ਜੂਨ
ਇੱਥੇ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ’ਤੇ ਪਿੰਡ ਬਾਲਦ ਕਲਾਂ ਨੇੜੇ ਬੇਕਾਬੂ ਐਨਡੇਵਰ ਰੇਹੜੀ ਨਾਲ ਟਕਰਾਅ ਕੇ ਖੇਤਾਂ ’ਚ ਪਲਟ ਗਈ। ਗੱਡੀ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਏਡੀਸੀ ਸੁਖਦੇਵ ਸਿੰਘ ਥਿੰਦ ਚਲਾ ਕੇ ਪਟਿਆਲਾ ਵੱਲ ਜਾ ਰਹੇ ਸਨ, ਜਿਨ੍ਹਾਂ ਦਾ ਹਾਦਸੇ ਦੌਰਾਨ ਵਾਲ-ਵਾਲ ਬਚਾਅ ਹੋ ਗਿਆ। ਹਾਦਸੇ ਸਬੰਧੀ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਕੰਟਰੋਲ ਰੂਮ ਤੋਂ ਸੂਚਨਾ ਪ੍ਰਾਪਤ ਹੋਈ ਸੀ ਕਿ ਨੈਸ਼ਨਲ ਹਾਈਵੇਅ ’ਤੇ ਰਿਲਾਇੰਸ ਪੈਟਰੋਲ ਪੰਪ ਤੋਂ ਪਹਿਲਾਂ ਐਨਡੇਵਰ ਸੰਤੁਲਨ ਵਿਗੜਨ ਕਾਰਨ ਰੇਹੜੀ ਵਿੱਚ ਵੱਜ ਕੇ ਖੇਤਾਂ ’ਚ ਪਲਟ ਗਈ। ਐੱਸਐੱਸਐੱਫ ਦੇ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਜ਼ਖ਼ਮੀ ਰੇਹੜੀ ਚਾਲਕ ਦਿਨੇਸ਼ ਵਾਸੀ ਭਵਾਨੀਗੜ੍ਹ ਨੂੰ ਟੀਮ ਨੇ ਤੁਰੰਤ ਮੌਕੇ ਤੋਂ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਅਤੇ ਨੈਸ਼ਨਲ ਹਾਈਵੇਅ ਕਲੀਅਰ ਕਰਵਾ ਕੇ ਆਵਾਜਾਈ ਚਾਲੂ ਕੀਤੀ।
Advertisement
Advertisement