ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਏਡੀਏ ਨੇ ਦਰਬਾਰ ਸਾਹਿਬ ਨੇੜਿਉਂ ਨਾਜਾਇਜ਼ ਕਬਜ਼ੇ ਹਟਾਏ

05:08 AM May 09, 2025 IST
featuredImage featuredImage
ਨਾਜਾਇਜ਼ ਕਬਜ਼ੇ ਹਟਾਉਂਦੀਆਂ ਹੋਈਆਂ ਏਡੀਏ ਦੀਆਂ ਟੀਮਾਂ।

ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 8 ਮਈ
ਅੰਮ੍ਰਿਤਸਰ ਵਿਕਾਸ ਅਥਾਰਟੀ ਦੇ ਮੁੱਖ ਪ੍ਰਸ਼ਾਸਕ ਨਿਤੇਸ਼ ਕੁਮਾਰ ਜੈਨ ਅਤੇ ਵਧੀਕ ਮੁੱਖ ਪ੍ਰਸ਼ਾਸਕ ਇਨਾਇਤ ਦੀ ਅਗਵਾਈ ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਆਲੇ ਦੁਆਲੇ ਦੁਕਾਨਦਾਰਾਂ/ਰੇਹੜੀਆਂ-ਫੜ੍ਹੀਆਂ ਵਾਲਿਆਂ ਵੱਲੋਂ ਫੁੱਟਪਾਥ ਉੱਪਰ ਕੀਤੇ ਨਾਜਾਇਜ਼ ਕਬਜ਼ੇ ਹਟਾਏ। ਅਸਟੇਟ ਅਫਸਰ ਏਡੀਏ ਹਰਜਿੰਦਰ ਸਿੰਘ ਜੱਸਲ ਵੱਲੋਂ ਏਡੀਏ ਦੀ ਬੀ.ਐਂਡ.ਈ ਟੀਮ ਨਾਲ ਮਿਲ ਕੇ ਇਹ ਕਾਰਵਾਈ ਕੀਤੀ ਗਈ। ਉਨ੍ਹਾਂ ਦੱਸਿਆ ਕਿ ਦੁਕਾਨਦਾਰਾਂ/ ਰੇਹੜੀਆਂ-ਫੜ੍ਹੀਆਂ ਵਾਲਿਆਂ ਵੱਲੋਂ ਸਰਕਾਰੀ ਰਸਤੇ ਵਿੱਚ ਸਾਮਾਨ ਲਗਾਉਣ ਸਬੰਧੀ ਸ਼ਿਕਾਇਤ ਪ੍ਰਾਪਤ ਹੋਈਆਂ ਸਨ, ਜਿਸ ਕਾਰਨ ਦਰਬਾਰ ਸਾਹਿਬ ਅੰਮ੍ਰਿਤਸਰ ਦਰਸ਼ਨ ਕਰਨ ਆਉਂਦੀ ਸੰਗਤ ਨੂੰ ਮੁਸ਼ਕਲ ਪੇਸ਼ ਆਉਂਦੀ ਸੀ।
ਇਸ ਸਬੰਧੀ ਏਡੀਏ ਦੀ ਟੀਮ ਵਲੋਂ ਦੁਕਾਨਦਾਰਾਂ/ਰੇਹੜੀਆਂ ਫੜ੍ਹੀਆਂ ਲਗਾਉਣ ਵਾਲਿਆਂ ਨੂੰ ਕਈ ਵਾਰ ਸਾਮਾਨ ਨਾਂ ਲਗਾਉਣ ਦੀ ਸਖਤ ਹਦਾਇਤ ਵੀ ਕੀਤੀ ਗਈ ਸੀ, ਪ੍ਰੰਤੂ ਉਕਤ ਦੁਕਾਨਦਾਰਾਂ/ ਰੇਹੜੀਆਂ-ਫੜ੍ਹੀਆਂ ਵਾਲਿਆਂ ਵੱਲੋਂ ਮੁੜ ਤੋਂ ਸਾਮਾਨ ਲਗਾ ਲਿਆ ਜਾਂਦਾ ਸੀ। ਅੱਜ ਕੀਤੀ ਗਈ ਕਾਰਵਾਈ ਦੌਰਾਨ ਟੀਮ ਵੱਲੋਂ ਦੁਕਾਨਦਾਰਾਂ/ਰੇਹੜੀਆਂ-ਫੜੀਆਂ ਵਾਲਿਆਂ ਨੂੰ ਸਖਤ ਤਾੜਨਾ ਕੀਤੀ ਗਈ ਕਿ ਸਾਮਾਨ ਨੂੰ ਸਿਰਫ ਦੁਕਾਨ ਦੇ ਅੰਦਰ ਹੀ ਰੱਖਿਆ ਜਾਵੇ ਅਤੇ ਸਰਕਾਰੀ ਰਸਤੇ ’ਤੇ ਕਬਜ਼ਾ ਨਾ ਕੀਤਾ ਜਾਵੇ। ਜੇ ਕਿਸੇ ਵਿਅਕਤੀ ਵੱਲੋਂ ਭਵਿੱਖ ਵਿੱਚ ਇਨ੍ਹਾਂ ਹੁਕਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਕਤ ਵਿਅਕਤੀ ਖਿਲਾਫ ਸਖਤ ਕਾਨੂੰਨੀ ਕਾਰਵਾਈ ਆਰੰਭੀ ਜਾਵੇਗੀ। ਇਸ ਮੌਕੇ ਗਲਿਆਰਾ ਦੀ ਬੀ.ਐਂਡ.ਈ ਸ਼ਾਖਾ ਦੇ ਉਪ-ਮੰਡਲ ਇੰਜਨੀਅਰ ਸੰਜੀਵ ਸ਼ਰਮਾ, ਜੂਨੀਅਰ ਇੰਜਨੀਅਰ, ਸਿਮਰਪ੍ਰੀਤ ਸਿੰਘ ਬੱਤਰਾ, ਸੁਪਰਵਾਈਜ਼ਰ, ਰਾਕੇਸ਼ ਕੁਮਾਰ, ਏਡੀਏ ਦੇ ਸਕਿਊਰਟੀ ਵਿੰਗ ਦੇ ਮੁਲਾਜ਼ਮ ਸਮੇਤ ਪੁਲੀਸ ਵਿਭਾਗ ਦੀ ਟੀਮ ਵੀ ਮੌਜੂਦ ਸੀ।

Advertisement

 

Advertisement
Advertisement