ਏਡਿਡ ਕਾਲਜਾਂ ਦੇ ਨਾਨ-ਟੀਚਿੰਗ ਸਟਾਫ ਵੱਲੋਂ ਮੁਜ਼ਾਹਰੇ ਅੱਜ ਤੋਂ
11:32 AM Feb 06, 2023 IST
ਪੱਤਰ ਪ੍ਰੇਰਕ
Advertisement
ਯਮੁਨਾਨਗਰ, 5 ਫਰਵਰੀ
ਹਰਿਆਣਾ ਦੇ 97 ਏਡਿਡ ਕਾਲਜਾਂ ਦੇ ਗੈਰ-ਸਿੱਖਿਅਕ ਮੁਲਾਜ਼ਮਾਂ ਨੇ ਚਿਰਾਂ ਤੋਂ ਲਟਕਦੀਆਂ ਮੰਗਾਂ ਦੇ ਹੱਲ ਲਈ ਸੂਬਾ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਗੈਰ ਸੰਵੇਦਨਸ਼ੀਲ ਰਵੱਈਏ ਕਾਰਨ 6 ਤੋਂ 8 ਫਰਵਰੀ ਤੱਕ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਲਿਆ ਹੈ। ਯੁੂਨੀਅਨ ਦੇ ਪ੍ਰਧਾਨ ਵਿਜੇਂਦਰ ਕਾਦਿਆਨ ਅਤੇ ਜਨਰਲ ਸਕੱਤਰ ਸੋਹਨ ਲਾਲ ਨੇ ਦੱਸਿਆ ਕਿ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਵਿੱਚ ਨਾਨ ਟੀਚਿੰਗ ਸਟਾਫ ਦੀ ਏਸੀਪੀ ਬਹਾਲ ਕਰਨਾ, ਐੱਨਪੀਸੀ ਮੁਲਜ਼ਮਾਂ ਦੀ ਸੇਵਾਮੁਕਤੀ ਗ੍ਰੈਚੁਟੀ, ਮੈਡੀਕਲ, ਐਕਸਗ੍ਰੇਸ਼ੀਆ ਪਾਲਿਸੀ ਲਾਗੂ ਕਰਨਾ ਮੁੱਖ ਰੂਪ ਵਿੱਚ ਸ਼ਾਮਲ ਹਨ। 6 ਫਰਵਰੀ ਨੂੰ ਮੁਲਜ਼ਮਾਂ ਵੱਲੋਂ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੇ ਨਾਂ ‘ਤੇ ਮੰਗ ਪੱਤਰ ਭੇਜੇ ਜਾਣਗੇ ਅਤੇ 7 ਫਰਵਰੀ ਨੂੰ ਸੋਸ਼ਲ ਮੀਡੀਆਂ ਰਾਹੀਂ ਵਿਰੋਧ ਪ੍ਰਦਰਸ਼ਨ ਕਰਨਗੇ ਅਤੇ 8 ਫਰਵਰੀ ਨੂੰ ਸਾਰੇ ਕਾਲੀਆਂ ਪੱਟੀਆਂ ਬੰਨ੍ਹ ਕੇ ਕਾਲਜਾਂ ਅੱਗੇ ਮੁਜ਼ਾਹਰੇ ਕੀਤੇ ਜਾਣਗੇ।
Advertisement
Advertisement