ਏਟੀਪੀ ਚੈਲੈਂਜਰ: ਭਾਂਬਰੀ ਤੇ ਗੈਲੋਵੇਅ ਦੀ ਜੋੜੀ ਬਣੀ ਉਪ ਜੇਤੂ
04:49 AM May 19, 2025 IST
ਨਵੀਂ ਦਿੱਲੀ, 18 ਮਈ
ਭਾਰਤ ਦੇ ਯੂਕੀ ਭਾਂਬਰੀ ਤੇ ਅਮਰੀਕਾ ਦੇ ਰੌਬਰਟ ਗੈਲੋਵੇਅ ਦੀ ਜੋੜੀ ਨੂੰ ਅੱਜ ਇੱਥੇ ਬੋਰਡੌਕਸ ’ਚ ਏਟੀਪੀ ਚੈਲੈਂਜਰ ਈਵੈਂਟ ਦੇ ਖ਼ਿਤਾਬੀ ਮੁਕਾਬਲੇ ਵਿੱਚ ਸਖ਼ਤ ਚੁਣੌਤੀ ਦੇਣ ਦੇ ਬਾਵਜੂਦ ਹਾਰ ਦਾ ਸਾਹਮਣਾ ਕਰਨਾ ਪਿਆ। ਦੂਜਾ ਦਰਜਾ ਪ੍ਰਾਪਤ ਭਾਰਤੀ-ਅਮਰੀਕੀ ਜੋੜੀ ਨੂੰ ਪੁਰਤਗਾਲ ਦੇ ਫਰਾਂਸਿਸਕੋ ਕੈਬਰਲ ਤੇ ਆਸਟਰੀਆ ਦੇ ਲੁਕਾਸ ਮਿਡਲਰ ਦੀ ਚੌਥਾ ਦਰਜਾ ਹਾਸਲ ਜੋੜੀ ਤੋਂ 6-7(1), 6-7(2) ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਟੂਰਨਾਮੈਂਟ ’ਚ ਭਾਰਤ ਦੇ ਐੱਨ. ਸ੍ਰੀਰਾਮ ਬਾਲਾਜੀ ਅਤੇ ਸੁਮਿਤ ਨਾਗਲ ਵੀ ਹਾਰ ਗਏ ਸਨ। -ਪੀਟੀਆਈ
Advertisement
Advertisement