ਏਟੀਐੱਮ ਰਾਹੀਂ ਠੱਗੀ ਮਾਰਨ ਵਾਲਾ ਸ਼ਿਮਲਾ ਤੋਂ ਗ੍ਰਿਫਤਾਰ
07:38 AM Oct 10, 2023 IST
ਪੱਤਰ ਪ੍ਰੇਰਕ
ਪਠਾਨਕੋਟ, 9 ਅਕਤੂਬਰ
ਪਠਾਨਕੋਟ ਦੀ ਸੀਆਈਏ ਪੁਲੀਸ ਨੇ ਏਟੀਐਮ ਰਾਹੀਂ ਗੈਰ-ਕਾਨੂੰਨੀ ਧੋਖਾਧੜੀ ਕਰਕੇ 13.27 ਲੱਖ ਦੀ ਠੱਗੀ ਮਾਰਨ ਵਾਲੇ ਇੱਕ ਨੌਸਰਬਾਜ਼ ਨੂੰ ਡੇਢ ਸਾਲ ਬਾਅਦ ਸ਼ਿਮਲਾ ਤੋਂ ਗ੍ਰਿਫਤਾਰ ਕਰ ਲਿਆ। ਮੁਲਜ਼ਮ ਦਾ ਨਾਂ ਅਰੁਣ ਕੁਮਾਰ ਵਾਸੀ ਸੁਲਿਆਲੀ (ਹਿਮਾਚਲ ਪ੍ਰਦੇਸ਼) ਦੱਸਿਆ ਜਾ ਰਿਹਾ ਹੈ। ਜ਼ਿਲ੍ਹਾ ਪੁਲੀਸ ਮੁਖੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਸ਼ਾਹਪੁਰਕੰਡੀ ਦੇ ਵਾਸੀ ਅਸ਼ਵਨੀ ਕੁਮਾਰ ਦੀ ਸ਼ਿਕਾਇਤ ਤੇ ਸ਼ਾਹਪੁਰਕੰਡੀ ਥਾਣੇ ਦੀ ਪੁਲੀਸ ਨੇ ਪਿਛਲੇ ਸਾਲ 9 ਅਕਤੂਬਰ 2022 ਨੂੰ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਵਿਚ ਨੌਸਰਬਾਜ਼ ਨੇ ਅਸ਼ਵਨੀ ਕੁਮਾਰ ਨਾਲ ਠੱਗੀ ਮਾਰੀ ਸੀ।
Advertisement
Advertisement