ਏਅਰ ਮਾਰਸ਼ਲ ਖੰਨਾ ਨੇ ਦੱਖਣੀ ਹਵਾਈ ਕਮਾਂਡ ਦੀ ਕਮਾਨ ਸੰਭਾਲੀ
04:33 AM Jun 02, 2025 IST
Air Marshal Manish Khanna, left, assumes command of the Southern Air Command as Air Officer Commanding-in-Chief at Thiruvananthapuram,PTI Photo)
ਨਵੀਂ ਦਿੱਲੀ, 1 ਜੂਨਏਅਰ ਮਾਰਸ਼ਲ ਮਨੀਸ਼ ਖੰਨਾ ਨੇ ਦੱਖਣੀ ਹਵਾਈ ਕਮਾਂਡ (ਸਦਰਨ ਏਅਰ ਕਮਾਂਡ) ਦੀ ਕਮਾਨ ਸੰਭਾਲ ਲਈ ਹੈ। ਉਨ੍ਹਾਂ ਕੋਲ ਵੱਖ-ਵੱਖ ਲੜਾਕੂ ਅਤੇ ਟਰੇਨਿੰਗ ਜਹਾਜ਼ ਉਡਾਉਣ ਦਾ 4,000 ਘੰਟਿਆਂ ਤੋਂ ਵੱਧ ਸਮੇਂ ਦਾ ਅਨੁਭਵ ਹੈ। ਕੇਂਦਰ ਸਰਕਾਰ ਨੇ ਦੱਸਿਆ ਕਿ ਉਨ੍ਹਾਂ 6 ਦਸੰਬਰ 1986 ਨੂੰ ਭਾਰਤੀ ਹਵਾਈ ਸੈਨਾ ਦੀ ਲੜਾਕੂ ਸਟਰੀਮ ’ਚ ਕਮਿਸ਼ਨ ਹਾਸਲ ਕੀਤਾ ਸੀ। ਸਰਕਾਰ ਵੱਲੋਂ ਜਾਰੀ ਬਿਆਨ ਮੁਤਾਬਕ, ‘ਏਅਰ ਮਾਰਸ਼ਲ ਮਨੀਸ਼ ਖੰਨਾ ਅਤਿ ਵਸ਼ਿਸ਼ਟ ਸੇਵਾ ਮੈਡਲ ਤੇ ਵਾਯੂ ਸੈਨਾ ਮੈਡਲ ਨੇ ਦੱਖਣੀ ਹਵਾਈ ਕਮਾਂਡ ਦੇ ਏਅਰ ਆਫ਼ੀਸਰ ਕਮਾਂਡਿੰਗ-ਇਨ-ਚੀਫ਼ ਵਜੋਂ ਅੱਜ ਅਹੁਦਾ ਸੰਭਾਲ ਲਿਆ ਹੈ। ਏਅਰ ਮਾਰਸ਼ਲ ਸ੍ਰੀ ਖੰਨਾ ‘ਏ’ ਕੈਟਾਗਿਰੀ ਦੇ ਯੋਗਤਾ ਪ੍ਰਾਪਤ ਫਲਾਇੰਗ ਇੰਸਟਰੱਕਟਰ ਹਨ ਤੇ ਐੱਨਡੀਏ, ਡਿਫੈਂਸ ਸਟਾਫ਼ ਕਾਲਜ ਤੇ ਕਾਲਜ ਆਫ਼ ਵਾਰਫੇਅਰ ਤੇ ਨੈਸ਼ਨਲ ਡਿਫੈਂਸ ਕਾਲਜ ਦੇ ਸਾਬਕਾ ਵਿਦਿਆਰਥੀ ਰਹਿ ਚੁੱਕੇ ਹਨ। ਉਨ੍ਹਾਂ ਕੋਲ ਹਵਾਈ ਰੱਖਿਆ, ਜ਼ਮੀਨੀ ਹਮਲੇ, ਰਣਨੀਤਕ ਸਿਖਲਾਈ ਆਦਿ ਤੋਂ ਇਲਾਵਾ ਟਰੇਨਿੰਗ ਦੇ ਖੇਤਰ ਵਿੱਚ ਕਾਫ਼ੀ ਤਜਰਬਾ ਹੈ।-ਪੀਟੀਆਈ
Advertisement
Advertisement
Advertisement