ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਏਅਰਟੈੱਲ ਵੱਲੋਂ ਬਲਿੰਕਿਟ ਨਾਲ ਸਾਂਝੇਦਾਰੀ

04:48 AM Apr 16, 2025 IST
featuredImage featuredImage
ਨਿੱਜੀ ਪੱਤਰ ਪ੍ਰੇਰਕ
Advertisement

ਲੁਧਿਆਣਾ, 15 ਅਪਰੈਲ

ਭਾਰਤੀ ਏਅਰਟੈੱਲ ਨੇ ਆਪਣੇ ਗਾਹਕਾਂ ਨੂੰ ਦਸ ਮਿੰਟ ’ਚ ਸਿਮ ਕਾਰਡ ਪ੍ਰਦਾਨ ਕਰਨ ਲਈ ਤੇਜ਼ ਕਾਮਰਸ ਪਲੇਟਫਾਰਮ ਬਲਿੰਕਿਟ ਨਾਲ ਆਪਣੀ ਸਾਂਝੇਦਾਰੀ ਕੀਤੀ ਹੈ। ਕਿਸੇ ਵੀ ਦੂਰਸੰਚਾਰ ਕੰਪਨੀ ਵੱਲੋਂ ਦਿੱਤੀ ਜਾ ਰਹੀ ਆਪਣੀ ਕਿਸਮ ਦੀ ਇਹ ਪਹਿਲੀ ਸੇਵਾ ਹੁਣ ਤੱਕ ਦੇਸ਼ ਦੇ 16 ਸ਼ਹਿਰਾਂ ਦਿੱਲੀ, ਗੁਰੂਗ੍ਰਾਮ, ਫਰੀਦਾਬਾਦ, ਸੋਨੀਪਤ, ਅਹਿਮਦਾਬਾਦ, ਸੂਰਤ, ਚੇਨਈ, ਭੋਪਾਲ, ਇੰਦੌਰ, ਬੰਗਲੁਰੂ, ਮੁੰਬਈ, ਪੁਣੇ, ਲਖਨਊ, ਜੈਪੁਰ, ਕੋਲਕਾਤਾ ਅਤੇ ਹੈਦਰਾਬਾਦ ਵਿੱਚ ਸ਼ੁਰੂ ਕੀਤੀ ਜਾ ਚੁੱਕੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਸੇਵਾ ਅਧੀਨ ਹੋਰ ਸ਼ਹਿਰਾਂ ਅਤੇ ਕਸਬਿਆਂ ਨੂੰ ਜੋੜਨ ਦੀ ਯੋਜਨਾ ਹੈ।

Advertisement

ਭਾਰਤੀ ਏਅਰਟੈੱਲ ਦੇ ਕੁਨੈਕਟਡ ਹੋਮਜ਼ ਦੇ ਸੀਈਓ ਅਤੇ ਡਾਇਰੈਕਟਰ ਮਾਰਕੀਟਿੰਗ, ਸਿਧਾਰਥ ਸ਼ਰਮਾ ਨੇ ਦੱਸਿਆ ਕਿ ਏਅਰਟੈਲ ਵਿੱਚ ਹਰ ਕੰਮ ਦਾ ਉਦੇਸ਼ ਗਾਹਕਾਂ ਦੇ ਜੀਵਨ ਨੂੰ ਸਰਲ ਬਣਾਉਣਾ ਹੈ ਅਤੇ ਇਹ ਭਾਈਵਾਲੀ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਉਨ੍ਹਾਂ ਦੱਸਿਆ ਕਿ ਗਾਹਕਾਂ ਨੂੰ ਸਿਰਫ਼ 49 ਰੁਪਏ ਦੀ ਮਾਮੂਲੀ ਸਹੂਲਤ ਫ਼ੀਸ ’ਤੇ ਸਿਰਫ਼ 10 ਮਿੰਟਾਂ ਵਿੱਚ ਆਪਣੇ ਘਰ ਸਿਮ ਕਾਰਡ ਪ੍ਰਾਪਤ ਕਰਨ ਦੀ ਸਹੂਲਤ ਮਿਲੇਗੀ। ਉਨ੍ਹਾਂ ਦੱਸਿਆ ਕਿ ਸਿਮ ਕਾਰਡ ਦੀ ਡਿਲੀਵਰੀ ਤੋਂ ਬਾਅਦ, ਗਾਹਕ ਆਧਾਰ-ਅਧਾਰਤ ਕੇਵਾਈਸੀ ਪ੍ਰਮਾਣੀਕਰਨ ਰਾਹੀਂ ਇੱਕ ਸਧਾਰਨ ਐਕਟੀਵੇਸ਼ਨ ਪ੍ਰਕਿਰਿਆ ਰਾਹੀਂ ਨੰਬਰ ਨੂੰ ਐਕਟੀਵੇਟ ਕਰ ਸਕਦੇ ਹਨ। ਗ੍ਰਾਹਕਾਂ ਕੋਲ ਪੋਸਟਪੇਡ ਅਤੇ ਪ੍ਰੀ-ਪੇਡ ਦੋਵਾਂ ਯੋਜਨਾਵਾਂ ਵਿੱਚੋਂ ਚੋਣ ਕਰਨ ਜਾਂ ਏਅਰਟੈੱਲ ਨੈੱਟਵਰਕ ’ਤੇ ਪੋਰਟ ਕਰਨ ਲਈ ਐੱਮਐੱਨਪੀ ਨੂੰ ਟਰਿੱਗਰ ਕਰਨ ਦਾ ਬਦਲ ਵੀ ਹੋਵੇਗਾ।

 

 

Advertisement