ਊਧਮਪੁਰ ’ਚ ਦਹਿਸ਼ਤਗਰਦਾਂ ਨਾਲ ਮੁਕਾਬਲੇ ’ਚ ਸ਼ਹੀਦ ਹੋਏ ਜਵਾਨ ਨੂੰ ਸ਼ਰਧਾਂਜਲੀਆਂ
05:28 AM Apr 26, 2025 IST
ਜੰਮੂ, 25 ਅਪਰੈਲ
ਫੌਜ, ਸੀਆਰਪੀਐੱਫ, ਬੀਐੱਸਐੱਫ ਤੇ ਜੰਮੂ ਕਸ਼ਮੀਰ ਪੁਲੀਸ ਨੇ ਜੰਮੂ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ’ਚ ਲੰਘੇ ਦਿਨ ਦਹਿਸ਼ਤਗਰਦਾਂ ਨਾਲ ਮੁਕਾਬਲੇ ਵਿੱਚ ਸ਼ਹੀਦ ਹੋਏ ਪੈਰਾਟਰੁੱਪਰ (ਫੌਜ ਦੇ ਵਿਸ਼ੇਸ਼ ਬਲ ਦੇ ਜਵਾਨ) ਜੰਟੂ ਅਲੀ ਸ਼ੇਖ ਨੂੰ ਅੱਜ ਸ਼ਰਧਾਜਲੀਆਂ ਭੇਟ ਕੀਤੀਆਂ। ਅਧਿਕਾਰੀਆਂ ਨੇ ਦੱਸਿਆ ਕਿ ਸ਼ਹੀਦ ਸੈਨਿਕ ਜੇ. ਅਲੀ ਸ਼ੇਖ ਨੂੰ ਜੰਮੂ ਦੇ 166 ਮਿਲਟਰੀ ਹਸਪਤਾਲ ’ਚ ਸ਼ਰਧਾਂਜਲੀਆਂ ਭੇਟ ਕਰਨ ਮਗਰੋਂ ਉਸ ਦੀ ਮ੍ਰਿਤਕ ਦੇਹ ਅੰਤਿਮ ਰਸਮਾਂ ਲਈ ਉਸ ਦੇ ਜੱਦੀ ਸਥਾਨ ਪੱਛਮੀ ਬੰਗਾਲ ’ਚ ਨਾਦੀਆ ਜ਼ਿਲ੍ਹੇ ਦੇ ਪੱਥਰ ਘਾਟਾ ਪਿੰਡ ਭੇਜੀ ਗਈ। ਵ੍ਹਾਈਟ ਕੋਰ ਦੇ ‘ਚੀਫ ਆਫ ਸਟਾਫ’ ਮੇਜਰ ਜਨਰਲ ਸ਼ੈਲੇਂਦਰ ਸਿੰਘ ਦੀ ਅਗਵਾਈ ਹੇਠ ਫੌਜ, ਪੁਲੀਸ, ਸੀਆਰਪੀਐੱਫ ਤੇ ਬੀਐੱਫਐੱਫ ਦੇ ਸੀਨੀਅਰ ਅਧਿਕਾਰੀਆਂ ਨੇ ਸ਼ਹੀਦ ਜਵਾਨ ਦੀ ਦੇਹ ’ਤੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ ਤੇ ਉਸ ਦੀ ਸ਼ਹਾਦਤ ਨੂੰ ਸਲਾਮ ਕੀਤਾ। -ਪੀਟੀਆਈ
Advertisement
Advertisement