ਉੱਪਲ ਪਿੰਡ ’ਚੋਂ ਮਿਜ਼ਾਈਲ ਮਿਲੀ
03:14 AM May 11, 2025 IST
ਗੁਰਬਖਸ਼ਪੁਰੀ
Advertisement
ਤਰਨ ਤਾਰਨ, 10 ਮਈ
ਥਾਣਾ ਵੈਰੋਵਾਲ ਅਧੀਨ ਪਿੰਡ ਉੱਪਲ ਦੇ ਕਿਸਾਨ ਅਵਤਾਰ ਸਿੰਘ ਦੇ ਖੇਤਾਂ ਵਿੱਚੋਂ ਪਾਕਿਸਤਾਨ ਵਾਲੇ ਪਾਸਿਓਂ ਦਾਗੀ ਮਿਜ਼ਾਈਲ ਅੱਜ ਸਵੇਰੇ ਮਿਲੀ। ਕਿਸਾਨ ਅਵਤਾਰ ਸਿੰਘ ਨੇ ਇਸ ਦੀ ਜਾਣਕਾਰੀ ਸਰਪੰਚ ਗੁਰਪ੍ਰੀਤ ਸਿੰਘ ਨੂੰ ਦਿੱਤੀ। ਸਰਪੰਚ ਨੇ ਦੱਸਿਆ ਕਿ ਇਹ ਮਿਜ਼ਾਈਲ ਅੱਧੀ ਰਾਤ ਨੂੰ ਖੇਤਾਂ ਵਿੱਚ ਡਿੱਗੀ ਸੀ ਜਿਸ ਦੀ ਜਾਣਕਾਰੀ ਪਿੰਡ ਵਾਸੀਆਂ ਨੂੰ ਅੱਜ ਸਵੇਰੇ ਮਿਲੀ| ਇਸ ਮਗਰੋਂ ਉਨ੍ਹਾਂ ਥਾਣਾ ਵੈਰੋਵਾਲ ਦੇ ਮੁਖੀ ਸਬ ਇੰਸਪੈਕਟਰ ਨਰੇਸ਼ ਕੁਮਾਰ ਨੂੰ ਸੂਚਿਤ ਕੀਤਾ| ਪੁਲੀਸ ਨੇ ਇਸ ਦੀ ਜਾਣਕਾਰੀ ਫੌਜ ਨੂੰ ਦਿੱਤੀ| ਫੌਜੀ ਜਵਾਨਾਂ ਨੇ ਘਟਨਾ ਵਾਲੇ ਥਾਂ ’ਤੇ ਆ ਕੇ ਮਿਜ਼ਾਈਲ ਨੂੰ ਘੇਰੇ ਵਿੱਚ ਲੈ ਲਿਆ ਅਤੇ ਲੋਕਾਂ ਨੂੰ ਇਸ ਤੋਂ ਦੂਰ ਰਹਿਣ ਦੀਆਂ ਹਦਾਇਤਾਂ ਕੀਤੀਆਂ| ਮਿਜ਼ਾਈਲ ਨੂੰ ਨਕਾਰਾ ਕੀਤੇ ਜਾਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦਾ ਵਜ਼ਨ ਪੰਜ ਕੁਇੰਟਲ ਦੇ ਕਰੀਬ ਦੱਸਿਆ ਜਾ ਰਿਹਾ ਹੈ|
Advertisement
Advertisement