ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਉਸਾਰੀ ’ਤੇ ਰੋਕ ਦੇ ਬਾਵਜੂਦ ਸੜਕ ਪੁੱਟੀ

08:32 AM Oct 10, 2023 IST
ਪੁੱਟੀ ਹੋਈ ਸਨਿੇਮਾ ਰੋਡ ਦੀ ਝਲਕ।

ਪੱਤਰ ਪ੍ਰੇਰਕ
ਨਾਭਾ, 9 ਅਕਤੂਬਰ
ਸ਼ਹਿਰ ਦੀ ਸਨਿੇਮਾ ਰੋਡ ਦੇ ਮੁੜ ਨਿਰਮਾਣ ’ਤੇ ਰੋਕ ਦੇ ਬਾਵਜੂਦ ਸੜਕ ਪੁੱਟਣ ’ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਠੇਕੇਦਾਰ ਖਿਲਾਫ ਪੁਲੀਸ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਦੋ ਹਫ਼ਤੇ ਪਹਿਲਾਂ ਸਨਿੇਮਾ ਰੋਡ ਅਤੇ ਸਦਰ ਥਾਣਾ ਰੋਡ ਨਵਿਾਸੀਆਂ ਵੱਲੋਂ ਲੁੱਕ ਵਾਲੀ ਸੜਕ ਨੂੰ ਬਿਨਾ ਕਾਰਨ ਤੋੜ ਕੇ ਇੰਟਰਲੌਕ ਲਗਾਉਣ ਖਿਲਾਫ ਸ਼ਿਕਾਇਤ ਦਿੱਤੀ ਗਈ ਸੀ। ਉਨ੍ਹਾਂ ਕਿਹਾ ਸੀ ਕਿ ਸਾਢੇ ਤਿੰਨ ਸਾਲ ਪਹਿਲਾਂ ਬਣੀ ਸੜਕ ਨੂੰ ਤੋੜਨ ਦੀ ਕੀ ਜ਼ਰੂਰਤ ਹੈ। ਇਸ ਸੜਕ ’ਤੇ ਅਨਾਜ ਨਾਲ ਭਰੇ ਟਰੱਕ ਚਲਦੇ ਹਨ ਜਿਸ ਕਰਕੇ ਇੱਥੇ ਇੰਟਰਲੌਕ ਟਾਇਲ ਨਹੀਂ ਚੱਲ ਸਕੇਗੀ। ਇਸ ਪਿੱਛੋਂ ਪਟਿਆਲਾ ਡਿਪਟੀ ਕਮਿਸ਼ਨਰ ਨੇ ਸੜਕ ਬਾਰੇ ਪੜਤਾਲ ਦੇ ਹੁਕਮ ਦਿੰਦਿਆਂ ਕੰਮ ਰੋਕ ਦਿੱਤਾ ਸੀ ਪਰ ਅੱਜ ਅਚਾਨਕ ਵੱਡੀ ਮਸ਼ੀਨਰੀ ਨਾਲ ਸੜਕ ਦਾ ਵੱਡਾ ਹਿੱਸਾ ਤੋੜ ਦਿੱਤਾ ਗਿਆ। ਇਸ ਦਾ ਸਖ਼ਤ ਨੋਟਿਸ ਲੈਂਦਿਆਂ ਡੀਸੀ ਸਾਕਸ਼ੀ ਸਾਹਨੀ ਨੇ ਠੇਕੇਦਾਰ ਖਿਲਾਫ ਪੁਲੀਸ ਕਾਰਵਾਈ ਦੇ ਹੁਕਮ ਦੇ ਦਿੱਤੇ।

Advertisement

Advertisement
Advertisement