ਉਰਦੂ ਦੀ ਸਿਖਲਾਈ ਲਈ ਦਾਖ਼ਲੇ ਸ਼ੁਰੂ
05:09 AM Jun 14, 2025 IST
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 13 ਜੂਨ
ਜ਼ਿਲ੍ਹਾ ਭਾਸ਼ਾ ਅਧਿਕਾਰੀ ਕਿਰਪਾਲ ਸਿੰਘ ਨੇ ਦੱਸਿਆ ਹੈ ਕਿ ਉਰਦੂ ਸਿੱਖਣ ਦੇ ਚਾਹਵਾਨਾਂ ਦੀਆਂ ਕਲਾਸਾਂ 1 ਜੁਲਾਈ ਤੋਂ ਸ਼ੁਰੂ ਹੋਣਗੀਆਂ। ਉਨ੍ਹਾਂ ਦੱਸਿਆ ਕਿ ਭਾਸ਼ਾ ਵਿਭਾਗ ਵੱਲੋਂ ਹਰ ਜ਼ਿਲ੍ਹਾ ਸਦਰ ਮੁਕਾਮ ’ਤੇ ਉਰਦੂ ਭਾਸ਼ਾ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਹ ਕੋਰਸ ਛੇ ਮਹੀਨੇ ਦਾ ਹੁੰਦਾ ਹੈ ਅਤੇ ਇਸ ਵਾਰ ਇੱਕ ਜੁਲਾਈ ਤੋਂ ਦਸੰਬਰ 2025 ਤੱਕ ਦੀ ਫੀਸ 500 ਰੁਪਏ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਕਲਾਸ ਦਾ ਸਮਾਂ ਸ਼ਾਮ 5 ਤੋਂ 6 ਵਜੇ ਤੱਕ ਦਾ ਹੋਵੇਗਾ ਅਤੇ ਜ਼ਿਲ੍ਹੇ ਨਾਲ ਸਬੰਧਿਤ ਉਰਦੂ ਸਿੱਖਣ ਦੇ ਚਾਹਵਾਨ 10 ਜੁਲਾਈ ਤੱਕ ਆਪਣਾ ਨਾਂਅ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਪਹਿਲੀ ਮੰਜ਼ਿਲ ’ਤੇ ਸਥਿਤ ਦਫ਼ਤਰ ਜ਼ਿਲ੍ਹਾ ਭਾਸ਼ਾ ਦੇ ਕਮਰਾ ਨੰਬਰ 226-ਈ ਵਿੱਚ ਦਰਜ ਕਰਵਾ ਕੇ ਦਾਖ਼ਲਾ ਲੈ ਸਕਦੇ ਹਨ।
Advertisement
Advertisement