ਉਰਦੂ ਅਕੈਡਮੀ ਵਿੱਚ ‘ਸ਼ਾਮ-ਏ-ਗ਼ਜ਼ਲ ਅਤੇ ਨਗ਼ਮਾ ਗਾਇਨ’ ਸਮਾਗਮ
ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 9 ਅਕਤੂਬਰ
ਝਨਕਾਰ ਮਿਊਜ਼ੀਕਲ ਕਲਚਰਲ ਫ਼ੋਰਮ ਪਟਿਆਲਾ ਅਤੇ ਪੰਜਾਬ ਉਰਦੂ ਅਕੈਡਮੀ ਦੇ ਸਹਿਯੋਗ ਨਾਲ ਇੱਥੇ ਅਕੈਡਮੀ ਦੇ ਇਕਬਾਲ ਹਾਲ ’ਚ ਸ਼ਾਮ-ਏ-ਗ਼ਜ਼ਲ ਤੇ ਨਗ਼ਮਾ ਗਾਇਨ ਦਾ ਪ੍ਰਬੰਧ ਕੀਤਾ ਗਿਆ ,ਜਿਸ ਵਿੱਚ ਡਾ. ਮੁਹੰਮਦ ਜ਼ਮੀਲ-ਉਰ-ਰਹਿਮਾਨ ਵਿਧਾਇਕ ਮਾਲੇਰਕੋਟਲਾ ਤੇ ਵਾਈਸ ਚੇਅਰਮੈਨ, ਪੰਜਾਬ ਉਰਦੂ ਅਕੈਡਮੀ, ਮਾਲੇਰਕੋਟਲਾ ਮੁੱਖ ਮਹਿਮਾਨ ਵਜੋਂ ਪੁੱਜੇ। ਫ਼ਰਿਆਲ ਰਹਿਮਾਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਡਾ. ਮੁਹੰਮਦ ਜ਼ਮੀਲ-ਉਰ-ਰਹਿਮਾਨ ਨੇ ਕਿਹਾ ਕਿ ਅਜਿਹੇ ਸਾਹਿਤਕ ਸਮਾਗਮ ਉਰਦੂ ਭਾਸ਼ਾ ਤੇ ਸਾਹਿਤ ਦੇ ਵਿਸਤਾਰ ਤੇ ਪਸਾਰ ਲਈ ਵੱਡੀ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਅਕੈਡਮੀ ਦੀਆਂ ਸਾਹਿਤਕ ਸਰਗਰਮੀਆਂ ’ਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ।
ਉਨ੍ਹਾਂ ਸਮਾਗਮ ‘ਚ ਭਾਗ ਲੈਣ ਵਾਲੇ ਸਾਰੇ ਹੀ ਗੁਲੂਕਾਰਾਂ ਨੂੰ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ। ਸਮਾਗਮ ਦਾ ਮੰਚ ਸੰਚਾਲਨ ਡਾ. ਅਨਵਾਰ ਅਹਿਮਦ ਅਨਸਾਰੀ ਨੇ ਕੀਤਾ। ਸਮਾਗਮ ਦੇ ਆਯੋਜਨ ਲਈ ਡਾ. ਕਰਨਵੀਰ, ਡਾ. ਪ੍ਰਭਲੀਨ ਕੌਰ, ਡਾ. ਕਮਲ ਭਾਰਤੀ, ਅਸ਼ਰਫ਼ ਅਬਦੁੱਲ੍ਹਾ, ਨਸਰੀਨ ਅਸ਼ਰਫ਼, ਡਾ. ਰਣਜੋਧ ਸਿੰਘ, ਮੁਹੰਮਦ ਸਾਦਿਕ ਥਿੰਦ ਤੇ ਅਬੁ ਰਹੀਮ ਰਾਵਤ ਦਾ ਖ਼ਾਸ ਸਹਿਯੋਗ ਰਿਹਾ।