ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਉਪ ਕੁਲਪਤੀ ਵੱਲੋਂ ਮੁਕਾਬਲੇ ਦੇ ਜੇਤੂਆਂ ਦਾ ਸਨਮਾਨ

03:44 AM May 07, 2025 IST
featuredImage featuredImage

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 6 ਮਈ
ਕੁਰੂਕਸ਼ੇਤਰ ਯੂਨਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੋਮ ਨਾਥ ਸਚਦੇਵਾ ਨੇ ਕਿਹਾ ਹੈ ਕਿ ਸਟਾਰਟ ਅੱਪ ,ਨਵੀਨਤਾ ਤੇ ਉਦਮਤਾ ਵਿਕਸਤ ਭਾਰਤ ਦਾ ਆਧਾਰ ਹਨ। ਵਿਦਿਆਰਥੀਆਂ ਨੂੰ ਅੰਦਰੂਨੀ ਨਵੀਨਤਾ ਤੇ ਉਦਮਤਾ ਦੇ ਮੌਕੇ ਪ੍ਰਦਾਨ ਕਰਨ ਲਈ ਇਕ ਚੰਗੇ ਈਕੋ ਸਿਸਟਮ ਦੀ ਲੋੜ ਹੁੰਦੀ ਹੈ ਤੇ ਇਸ ਦੇ ਮੱਦੇਨਜ਼ਰ ,ਸਟਾਰਟ ਅੱਪਸ ਨੂੰ ਉਤਸ਼ਾਹਿਤ ਕਰਨ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਟੈਕਨਾਲੋਜੀ ਇਨਕਿਊਬੇਸ਼ਨ ਸੈਂਟਰ ਬਣਾਏ ਗਏ ਹਨ । ਉਨ੍ਹਾਂ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਦਾ ਉਦੇਸ਼ ਗਿਆਨ ਦੇ ਤਬਾਦਲੇ ਨੂੰ ਗਿਆਨ ਸਿਰਜਣਾ ਵਿਚ ਬਦਲਣਾ ਹੈ। ਉਹ ਯੂਨੀਵਰਸਿਟੀ ਦੇ ਸੈਨੇਟ ਹਾਲ ਵਿੱਚ ਵਿਦਿਆਰਥੀਆਂ ਲਈ ਪ੍ਰਯਾਸ 2.0 ਦੇ ਤਹਿਤ ਕੁਰੂਕਸ਼ੇਤਰ ਯੂਨੀਵਰਸਿਟੀ ਟੈਕਨਾਲੋਜੀ ਇਨਕਿਊਬੇਸ਼ਨ ਸੈਂਟਰ ਵੱਲੋਂ ਕਰਵਾਏ ਇਨਾਮ ਵੰਡ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਜੇਤੂ ਟੀਮਾਂ, ਸਲਾਹਕਾਰਾਂ ਤੇ ਸਹਿਯੋਗੀਆਂ ਨੂੰ ਪ੍ਰਸ਼ੰਸ਼ਾ ਪੱਤਰ ਤੇ ਇਨਾਮ ਦੇ ਕੇ ਸਨਮਾਨਿਤ ਕੀਤਾ। ਵਾਈਸ ਚਾਂਸਲਰ ਸੋਮਨਾਥ ਸਚਦੇਵਾ ਨੇ ਨੌਜਵਾਨਾਂ ਵਿਚ ਸਮੱਸਿਆਵਾਂ, ਹੱਲ ਤੇ ਉਦਮਿਤਾ ਦੇ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਵਿਚ ਨਵੀਨਤਾ ਚੁਣੌਤੀਆਂ ਦੀ ਭੂਮਿਕਾ ’ਤੇ ਚਾਨਣਾ ਪਾਇਆ। ਉਨ੍ਹਾਂ ਪ੍ਰੋਟੋਟਾਈਪਿੰਗ ਪੜਾਵਾਂ ਦੌਰਾਨ ਟੀਮਾਂ ਦਾ ਮਾਰਗ ਦਰਸ਼ਨ ਕਰਨ ਵਿਚ ਫੈਕਲਟੀ ਸਲਾਹਕਾਰਾਂ ਦੇ ਨਿਰੰਤਰ ਯਤਨਾਂ ਦੀ ਸ਼ਾਲਾਘਾ ਕੀਤੀ। ਪ੍ਰੋਗਰਾਮ ਦੀ ਕੋਆਰਡੀਨੇਟਰ ਪ੍ਰੋ਼ ਅਨੁਰੇਖਾ ਸ਼ਰਮਾ ਨੇ ਕਿਹਾ ਕਿ ਪ੍ਰਯਾਸ 2.0 ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਵਿਚਾਰਾਂ ਨੂੰ ਉਤਪਾਦਾਂ ਵਿਚ ਬਦਲਣ ਲਈ ਨਵੀਨਤਾ ਪਾਈਪਲਾਈਨ ਵਿਚ ਸ਼ਾਮਲ ਕਰਨਾ ਹੈ। ਇਸ ਪ੍ਰੋਗਰਾਮ ਵਿਚ ਮੁਨੀਸ਼, ਸੀਮਾ, ਮਧੂ ਮਾਲੋਬਿਕਾ ਤੇ ਵਿਸ਼ਵਰੂਪ ਸਣੇ ਮੁੱਖ ਉਦਯੋਗ ਭਾਈਵਾਲਾਂ ਨੇ ਟੀਮਾਂ ਨੂੰ ਸਲਾਹ ਦਿੱਤੀ ਤੇ ਮਾਹਿਰ ਮੁਲਾਂਕਣਕਾਰਾਂ ਵਜੋਂ ਕੰਮ ਕੀਤਾ। ਕੁਟਿਕ 2.0 ਦੇ ਤਹਿਤ ਕਰਵਾਏ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਸਿਹਤ ਸੰਭਾਲ, ਸਾਈਬਰ ਸੁਰੱਖਿਆ, ਵਾਤਾਵਰਨ ਤੇ ਵਪਾਰਕ ਮਾਡਲਾਂ ਤੇ ਪਿੱਚ ਡੈਕ ਦੁਆਰਾ ਸਮਰਥਿਤ ਫੁਟਕਲ ਨਵੀਨਤਾਵਾਂ ਦੇ ਖੇਤਰਾਂ ਵਿਚ ਰਚਨਾਤਮਕ ਹੱਲ ਪ੍ਰਦਸ਼ਿਤ ਕੀਤੇ ਜਿਸ ਵਿਚ ਛੇ ਟੀਮਾਂ ਐਡੋਰ, ਆਦਿਕਸ਼ਤੀ, ਗਲੂਟਾਗੇਸਟ ,ਐਟਰਬੀਅਨ ,ਪਾਰਸਲ ਨੈਨੋਸ਼ੀਲਡ ਐਕਵਾ ਨੇ ਪੁਰਸਕਾਰ ਜਿੱਤੇ।
ਕੈਪਸ਼ਨ: ਜੇਤੂਆਂ ਨੂੰ ਪੁਰਸਕਾਰ ਦਿੰਦੇ ਹੋਏ ਵਾਈਸ ਚਾਂਸਲਰ ਪ੍ਰੋ ਸੋਮਨਾਥ ਸਚਦੇਵਾ ਤੇ ਹੋਰ। -ਫੋਟੋ: ਸਤਨਾਮ ਸਿੰਘ

Advertisement

Advertisement