ਉਦਯੋਗਪਤੀ ਸਨੇਹ ਜੈਨ ਨੂੰ ਡਾਕਟਰੇਟ ਦੀ ਉਪਾਧੀ
04:30 AM May 25, 2025 IST
ਹਰਪ੍ਰੀਤ ਕੌਰ
ਹੁਸ਼ਿਆਰਪੁਰ, 24 ਮਈ
ਮਹਿਲਾ ਉਦਯੋਗਪਤੀ ਸਨੇਹ ਜੈਨ ਨੂੰ ਅਮਰੀਕਾ ਦੀ ਨਾਮੀ ਬਰਲਿੰਟਨ ਸਟੇਟ ਯੂਨੀਵਰਸਿਟੀ ਨੇ ਡਾਕਟਰੇਟ ਦੀ ਮਾਨਵ ਉਪਾਧੀ ਨਾਲ ਸਨਮਾਨਿਤ ਕੀਤਾ ਹੈ। ਉਨ੍ਹਾਂ ਨੂੰ ਇਹ ਉਪਾਧੀ ਨਵੀਂ ਦਿੱਲੀ ਦੇ ਇੰਡੀਆ ਹੈਬੀਟੇਟ ਸੈਂਟਰ ਵਿਚ ਹੋਏ ਸਮਾਗਮ ਦੌਰਾਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਮਿਰਸਦ ਮੁਰਾਟਾਵਿਕ ਨੇ ਦਿੱਤੀ। ਰੋਟਰੀ ਕਲੱਬ ਆਫ ਹੁਸ਼ਿਆਰਪੁਰ ਦੀ ਵਰਤਮਾਨ ਪ੍ਰਧਾਨ ਰਹਿੰਦੇ ਹੋਏ ਉਨ੍ਹਾਂ ਨੇ ਕਈ ਜਨ ਹਤੈਸ਼ੀ ਯੋਜਨਾਵਾਂ ਚਲਾ ਕੇ ਜ਼ਰੂਰਤਮੰਦਾਂ ਦੇ ਮੱਦਦਗਾਰ ਪ੍ਰੋਜੈਕਟ ਕੀਤੇ। ਵਰਣਨਯੋਗ ਹੈ ਕਿ ਪਿਛਲੇ 13 ਸਾਲ ਤੋਂ ਸਨੇਹ ਜੈਨ ਇੱਥੇ ਇੰਡਰਸਟੀਅਲ ਫੋਕਲ ਪੁਆਇੰਟ ਵਿਚ ਸੁਤੰਤਰ ਰੂਪ ਨਾਲ ਵੱਡੇ ਪੱਧਰ ਦੀਆਂ ਇੰਡਰਸਟਰੀਆਂ ਚਲਾ ਰਹੇ ਹਨ। ਉਨ੍ਹਾਂ ਨੇ ਆਪਣੇ ਪਤੀ ਉਦਯੋਗਪਤੀ ਅਰਵਿੰਦ ਜੈਨ ਨੂੰ ਇਹ ਸਨਮਾਨ ਦਿੱਤਾ। ਰੋਟਰੀ ਕਲੱਬ ਹੁਸ਼ਿਆਰਪੁਰ ਵਲੋਂ ਵੀ ਸਨੇਹ ਜੈਨ ਦਾ ਸਨਮਾਨ ਕੀਤਾ ਗਿਆ।
Advertisement
Advertisement