ਈਪੀਐੱਫਓ ਨੇ ਪੀਐੱਫ ਖਾਤਾ ਤਬਦੀਲ ਕਰਨ ਦੀ ਪ੍ਰਕਿਰਿਆ ਆਸਾਨ ਬਣਾਈ
03:59 AM Apr 26, 2025 IST
ਨਵੀਂ ਦਿੱਲੀ: ਸੇਵਾਮੁਕਤੀ ਫੰਡ ਸੰਸਥਾ ਈਪੀਐੱਫਓ ਨੇ ਨੌਕਰੀ ਬਲਦਣ ’ਤੇ ਪੀਐੱਫ ਖਾਤਾ ਤਬਦੀਲ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾ ਦਿੱਤਾ ਹੈ। ਹੁਣ ਜ਼ਿਆਦਾਤਰ ਮਾਮਲਿਆਂ ਵਿੱਚ ਰੁਜ਼ਗਾਰਦਾਤਾ ਤੋਂ ਮਨਜ਼ੂਰੀ ਲੈਣ ਦੀ ਲੋੜ ਨਹੀਂ ਹੋਵੇਗੀ। ਇਹ ਜਾਣਕਾਰੀ ਅੱਜ ਇਕ ਅਧਿਕਾਰਤ ਬਿਆਨ ਰਾਹੀਂ ਦਿੱਤੀ ਗਈ।ਕਿਰਤ ਤੇ ਰੁਜ਼ਗਾਰ ਮੰਤਰਾਲੇ ਨੇ ਕਿਹਾ ਕਿ ਹੁਣ ਤੱਕ ਪ੍ਰੋਵੀਡੈਂਟ ਫੰਡ (ਪੀਐੱਫ) ਟਰਾਂਸਫ਼ਰ ਕਰਨ ਵਿੱਚ ਦੋ ਈਪੀਐੱਫ ਦਫ਼ਤਰ ਸ਼ਾਮਲ ਹੁੰਦੇ ਸਨ। ਇਨ੍ਹਾਂ ’ਚੋਂ ਇਕ ਸਰੋਤ ਦਫ਼ਤਰ, ਜਿੱਥੋਂ ਪੀਐੱਫ ਦੀ ਰਾਸ਼ੀ ਟਰਾਂਸਫਰ ਕੀਤੀ ਜਾਂਦੀ ਸੀ ਅਤੇ ਦੂਜਾ ਉਹ ਦਫ਼ਤਰ ਜਿੱਥੇ ਪਿਛਲੀ ਰਾਸ਼ੀ ਜਮ੍ਹਾਂ ਕੀਤੀ ਜਾਂਦੀ ਸੀ। ਹੁਣ ਇਸ ਪ੍ਰਕਿਰਿਆ ਨੂੰ ਵਧੇਰੇ ਆਸਾਨ ਬਣਾਉਣ ਦੇ ਉਦੇਸ਼ ਨਾਲ ਈਪੀਐੱਫਓ ਨੇ ਇਕ ਸੋਧਿਆ ਹੋਇਆ ਫਾਰਮ-13 ਸਾਫਟਵੇਅਰ ਵਿਵਸਥਾ ਸ਼ੁਰੂ ਕਰ ਕੇ ਜਿੱਥੇ ਇਹ ਪੀਐੱਫ ਰਾਸ਼ੀ ਜਾਣੀ ਹੈ ਉਸ ਈਪੀਐੱਫ ਦਫ਼ਤਰ ਵਿੱਚ ਸਾਰੇ ਟਰਾਂਸਫਰ ਦਾਅਵਿਆਂ ਦੀ ਮਨਜ਼ੂਰੀ ਦੀ ਜ਼ਰੂਰਤ ਖ਼ਤਮ ਕਰ ਦਿੱਤੀ ਹੈ। -ਪੀਟੀਆਈ
Advertisement
Advertisement